ਨਵੀਂ ਦਿੱਲੀ/ਚੰਡੀਗੜ੍ਹ, 29 ਮਈ (ਚ.ਨ.ਸ.) : ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸੰਧੂ ਦੇ ਪੁੱਤਰ ਅਭਿਤੇਜ ਸੰਧੂ ਦੀ ਸ਼ਨੀਵਾਰ ਰਾਤ ਨੂੰ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅਭਿਤੇਜ ਸੰਧੂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਸ਼ਿਮਲਾ ਤੋਂ ਅੱਗੇ ਕਿੰਨੌਰ ਦੇ ਨੇੜੇ ਰਾਮਪੁਰਾ ਵਿਚ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਭਿਤੇਜ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦਾ ਸਭ ਤੋਂ ਮਜ਼ਬੂਤ ਦਾਅਵੇਦਾਰ ਸੀ
ਹਾਲਾਂਕਿ ਉਸ ਨੇ ਚੋਣ ਲੜਣ ਤੋਂ ਨਾਂਹ ਕਰਦਿਆਂ ਪਾਰਟੀ ਲਈ ਕੰਮ ਕਰਨ ਦੀ ਗੱਲ ਕਹੀ ਸੀ। ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵਿੱਟ ਕਰ ਕੇ ਅਭਿਤੇਜ ਸੰਧੂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ।
Check Also
ਧੁੰਦ ਕਾਰਨ ਘਰਾਚੋਂ ਨੇੜੇ ਸਰਕਾਰੀ ਬੱਸ ਅਤੇ ਟਰੱਕ ‘ਚ ਭਿਆਨਕ ਟੱਕਰ, 4 ਮਰੇ
ਸੰਗਰੂਰ, 30 ਦਸੰਬਰ (ਚੜ੍ਹਦੀਕਲਾ ਬਿਊਰੋ) : ਸੁਨਾਮ-ਪਟਿਆਲਾ ਮਾਰਗ ‘ਤੇ ਕਸਬਾ ਘਰਾਚੋਂ ਨੇੜੇ ਪੀ.ਆਰ.ਟੀ.ਸੀ. ਦੀ ਬੱਸ …