Breaking News
Home / Breaking News / ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਮਨਮੋਹਨ ਸਿੰਘ

ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਮਨਮੋਹਨ ਸਿੰਘ

ਚੇੱਨਈ, 8 ਨਵੰਬਰ (ਪੱਤਰ ਪ੍ਰਰੇਕ) :  ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਨੋਟਬੰਦੀ ਦੀ ਆਲੋਚਨਾ ਕਰਨ ਵਾਲੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੈ ਅੱਜ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਵਾਰ ਕਰਦੇ ਹੋਏ ਕਿਹਾ ਕਿ ਜਦੋਂ ਉਨ੍ਹਾਂ ਦੇ ਰਾਜ ‘ਚ ਸੰਗਠਿਤ ਲੁੱਟ ਹੋ ਰਹੀ ਸੀ ਤਾਂ ਉਹ ਨਜ਼ਰ ਫੇਰ ਕੇ ਬੈਠੇ ਸੀ। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਦਾ ਉਦੇਸ਼ ਅਰਥ-ਵਿਵਸਥਾ ਨੂੰ ਮਜ਼ਬੂਤ ਕਰਨਾ ਸੀ ਅਤੇ ਇਸ ਨਾਲ ਕਿਸੇ ਨੂੰ ਕੋਈ ਨਿੱਜੀ ਫਾਇਦਾ ਪਹੁੰਚਾਉਣਾ ਨਹੀਂ ਸੀ। ਸੀਤਾਰਮਣ ਨੇ ਇੱਥੇ ਤਾਮਿਲਨਾਡੂ ਭਾਜਪਾ ਇਕਾਈ ਦੇ ਦਫਤਰ ‘ਕਮਲਾਲਯਮ’ ‘ਚ ਪੱਤਰਕਾਰਾਂ ਨੂੰ ਕਿਹਾ ਕਿ ਅਸਲ ‘ਚ ਸੰਗਠਿਤ ਲੁੱਟ ਅਤੇ ਵਿਧਾਨਿਕ ਡਾਕਾ ਉਸ ਸਮੇਂ ਪਾਇਆ ਗਿਆ ਸੀ ਜਦੋਂ ਉਹ ਪ੍ਰਧਾਨ ਮੰਤਰੀ ਸਨ।
2ਜੀ ਸਪੈਕਟਰਮ ਅਤੇ ਅਦਾਲਤਾਂ ‘ਚ ਇਸ ਨਾਲ ਸੰਬੰਧਿਤ ਮਾਮਲਿਆਂ ਸਮੇਤ ਘੱਪਲਿਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਾਸਤਵ ‘ਚ ਇਹ ਸਭ ਮਨਮੋਹਨ ਸਿੰਘ ਦੇ ਸ਼ਾਸਨ ਕਾਲ ਦੌਰਾਨ ਹੋਇਆ ਸੀ। ਉਨ੍ਹਾਂ ਨੇ ਇਸ ਸੰੰਬੰਧ ‘ਚ ਗੱਲ ਨਹੀਂ ਕੀਤੀ ਅਤੇ ਅਜਿਹਾ ਦਿਖਾਈ ਦਿੰਦਾ ਹੈ ਕਿ ਜਿਸ ਤਰ੍ਹਾਂ ਕਿ ਉਹ ਕਿਤੇ ਨਜ਼ਰਾਂ ਫੇਰ ਕੇ ਬੈਠੇ ਹਨ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *