Breaking News
Home / Delhi / ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਹਰਕੀਰਤ ਸਿੰਘ ਵੱਲੋਂ ਖ਼ੁਦਕੁਸ਼ੀ

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਹਰਕੀਰਤ ਸਿੰਘ ਵੱਲੋਂ ਖ਼ੁਦਕੁਸ਼ੀ

ਚੰਡੀਗੜ੍ਹ/ਪਾਇਲ/ਖੰਨਾ, 29 ਮਈ (ਜਸਵਿੰਦਰ ਚੀਮਾ/ਰਿਆੜ/ਕੁਲਦੀਪ ਸਿੰਘ ਕੁਹਾੜਾ
) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਹਰਕੀਰਤ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਵਿਧਾਇਕ ਗੁਰਕੀਰਤ ਕੋਟਲੀ ਦੇ ਭਰਾ ਹਰਕੀਰਤ ਨੂੰ ਤੁਰੰਤ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਬੇਅੰਤ ਪਰਿਵਾਰ ਦੇ ਚੰਡੀਗੜ੍ਹ ਸਥਿਤ ਸੈਕਟਰ ਪੰਜ ਵਾਲੇ ਘਰ ਵਿੱਚ ਹੋਈ। ਗੋਲੀ ਮਾਰਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਹਰਕੀਰਤ ਕੋਟਲੀ ਪਿੰਡ ਦਾ ਸਰਪੰਚ ਵੀ ਰਹਿ ਚੁੱਕਾ ਹੈ। ਲੁਧਿਆਣਾ ਤੋਂ ਐਮ.ਪੀ.ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਹਰਕੀਰਤ  ਕਾਫੀ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ ਅਤੇ ਉਸ ਦਾ 1994 ਤੋਂ ਇਲਾਜ ਚੱਲ ਰਿਹਾ ਸੀ। ਬਿੱਟੂ ਅਨੁਸਾਰ ਅੱਜ ਸਵੇਰੇ ਹਰਕੀਰਤ ਨੇ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਆਪਣੀ ਜਾਨ ਦੇ ਦਿੱਤੀ। ਚੰਡੀਗੜ੍ਹ ਪੁਲਿਸ ਵੱਲੋਂ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ ਦੇ ਪੁੱਤਰ ਅਤੇ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਛੋਟੇ ਭਰਾ ਸਰਪੰਚ ਹਰਕੀਰਤ ਸਿੰਘ ਕੋਟਲੀ ਦੀ ਮੌਤ ਦੀ ਖਬਰ ਜਿਉਂ ਹੀ ਪਿੰਡ ਕੋਟਲੀ ਪੁੱਜੀ ਤਾਂ ਸਾਰੇ ਪਿੰਡ ਵਿੱਚ ਛਨਾਟਾਂ ਛਾ ਗਿਆ। ਅੱਜ ਜਦੋਂ ਪਿੰਡ ਕੋਟਲੀ ਵਿਖੇ ਪੱਤਰਕਾਰਾਂ ਨੇ ਦੌਰਾ ਕੀਤਾ ਤਾਂ ਘਰ ਵਿੱਚ ਗੰਨਮੈਨਾਂ ਤੋਂ ਇਲਾਵਾ ਕੁੱਝ ਵਿਅਕਤੀ ਪਿੰਡ ਰਾਮਪੁਰ ਦੇ ਬੈਠੇ ਮਿਲੇ ਜਿਹਨਾਂ ਨੇ ਇਸ ਵਾਪਰੀ ਘਟਨਾ ਬਾਰੇ ਦੱਸਣ ਤੋਂ ਸਾਫ ਇਨਕਾਰ ਕੀਤਾ। ਪਿੰਡ ਕੋਟਲੀ ਦਾ ਕੋਈ ਵੀ ਮੈਂਬਰ ਪੰਚਾਇਤ ਜਾਂ ਕੋਈ ਹੋਰ ਵਿਅਕਤੀ ਨਹੀ ਸੀ। ਹਲਕਾ ਪਾਇਲ ਕੋਟਲੀ ਪਰਿਵਾਰ ਦਾ ਗੜ੍ਹ ਹੈ ਜਿਥੇ ਸਰਪੰਚ ਹਰਕੀਰਤ ਸਿੰਘ ਕੋਟਲੀ ਦੀ ਮੌਤ ਦਾ ਪਤਾ ਲੱਗਣ ਤੇ ਸਾਰੇ ਹਲਕੇ ਦੇ ਕਾਂਗਰਸੀ ਵਰਕਰ ਚੰਡੀਗੜ੍ਹ ਪੁੱਜ ਗਏ। ਹਲਕਾ ਇੰਚਾਰਜ ਲਖਵੀਰ ਸਿੰਘ ਲੱਖਾ ਵੱਲੋਂ ਸਹਿਰ ਪਾਇਲ ਦੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਰੱਖੀ ਹੋਈ ਸੀ ਜਿਸ ਸਮੇ ਇਸ ਘਟਨਾ ਦਾ ਲਖਵੀਰ ਸਿੰਘ ਲੱਖਾ ਨੂੰ ਪਤਾ ਲੱਗਿਆ ਤਾਂ ਉਹ ਮੀਟਿੰਗ ਕੈਂਸਲ ਕਰਕੇ ਚੰਡੀਗੜ੍ਹ ਪੁੱਜਗੇ। ਪਾਇਲ ਹਲਕੇ ਤੋਂ ਕੋਟਲੀ ਪਰਿਵਾਰ ਦੇ ਨਜ਼ਦੀਕੀਆਂ ਵਿੱਚੋਂ ਇੰਜ: ਜਗਦੇਵ ਸਿੰਘ ਬੋਪਾਰਾਏ, ਉਪ ਚੇਅਰਮੈਨ ਈਸ਼ਰ ਸਿੰਘ ਬੈਨੀਪਾਲ, ਡਾਇਰੈਕਟਰ ਪਰਮਜੀਤ ਸਿੰਘ ਘਵੱਦੀ, ਡਾ. ਤਰਲੋਚਨ ਸਿੰਘ ਪਾਇਲ, ਸਾਬਕਾ ਚੇਅਰਮੈਨ ਗਰਮੀਤ ਸਿੰਘ ਸਾਹਪੁਰ, ਚੇਅਰਮੈਨ ਬਿੱਕਰ ਸਿੰਘ ਚਣਕੋਈਆਂ, ਚੇਅਰਮੈਨ ਗੁਰਮੇਲ ਸਿੰਘ ਗਿੱਲ, ਪ੍ਰਧਾਨ ਬੰਤ ਸਿੰਘ ਦੋਬੁਰਜੀ ਤੋਂ ਇਲਾਵਾ ਪਾਇਲ ਹਲਕੇ ਦੇ ਕਾਂਗਰਸੀ ਵਰਕਰ ਕੋਟਲੀ ਪਰਿਵਾਰ ਨਾਲ ਦੁੱਖ ਸਾਝਾਂ ਕਰਨ ਲਈ ਚੰਡੀਗੜ੍ਹ ਪੁੱਜੇ। ਇਥੇ ਇਹ ਵੀ ਪਤਾ ਲੱਗਾ ਹੈ ਕਿ ਸਰਪੰਚ ਹਰਕੀਰਤ ਸਿੰਘ ਦੇ ਤਾਇਆ ਜੀ ਸਾਬਕਾ ਚੇਅਰਮੈਨ ਸੁਖਵੰਤ ਸਿੰਘ ਕੋਟਲੀ ਇਕੱਲੇ ਘਰ ਵਿੱਚ ਮੌਜੂਦ ਹਨ ਨੂੰ ਵੀ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀ ਦਿੱਤੀ ਗਈ ਕਿਉਂਕਿ ਉਹ ਵੀ ਕਾਫੀ ਸਮੇ ਤੋਂ ਬੀਮਾਰ ਹਨ। ਸੁਖਬੀਰ ਸਿੰਘ ਸੋਨੀ ਬੈਨੀਪਾਲ ਨੇ ਦੱਸਿਆ ਕਿ ਸਰਪੰਚ ਹਰਕੀਰਤ ਸਿੰਘ ਕੋਟਲੀ ਦਾ ਸੰਸਕਾਰ ਜੱਦੀ ਪਿੰਡ ਕੋਟਲੀ ਵਿਖੇ 30 ਮਈ ਨੂੰ 3 ਵਜੇ ਕੀਤਾ ਜਾਵੇਗਾ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *