Breaking News
Home / Breaking News / ਪੰਜਾਬ ਰੋਡਵੇਜ਼ ਦੀ ਬੱਸ ਤੇ ਟਰਾਲੇ ‘ਚ ਟੱਕਰ ਕਾਰਨ 6 ਮੌਤਾਂ, ਕਈ ਜ਼ਖ਼ਮੀ

ਪੰਜਾਬ ਰੋਡਵੇਜ਼ ਦੀ ਬੱਸ ਤੇ ਟਰਾਲੇ ‘ਚ ਟੱਕਰ ਕਾਰਨ 6 ਮੌਤਾਂ, ਕਈ ਜ਼ਖ਼ਮੀ

ਗੁਰੂਹਰਸਹਾਏ, 7 ਨਵੰਬਰ (ਦਲਜੀਤ ਸਿੰਘ ਕਪੂਰ ) -ਫਾਜ਼ਿਲਕਾ ਰੋਡ ‘ਤੇ ਪਿੰਡ ਕਰੀ-ਕਲਾਂ  ਨੇੜੇ ਪੈਟਰੋਲ ਪੰਪ ਦੇ ਨੇੜੇ  ਪੰਜਾਬ ਰੋਡਵੇਜ਼ ਦੀ  ਬੱਸ ਅਤੇ ਟਰਾਲੇ ਦਰਮਿਆਨ ਹੋਈ  ਭਿਆਨਕ ਟੱਕਰ ‘ਚ 6 ਲੋਕਾਂ ਦੀ ਮੌਤ ਅਤੇ ਕਈ ਲੋਕਾਂ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਦੇ  ਮੁਤਾਬਕ ਪੰਜਾਬ ਰੋਡਵੇਜ਼ ਫਿਰੋਜ਼ਪੁਰ ਡਿਪੂ ਦੀ ਬੱਸ ਅੱਜ ਸਵੇਰੇ  ਦੇ ਸਮੇਂ  ਸਵਾਰੀਆਂ ਨੂੰ ਲੈ ਕੇ ਫਾਜਿਲਕਾ ਨੂੰ ਆ ਰਹੀ ਸੀ ਤਾਂ   ਫਿਰੋਜ਼ਪੁਰ -ਫਾਜ਼ਿਲਕਾ ਰੋਡ ‘ਤੇ ਪਿੰਡ ਕਰੀ-ਕਲਾਂ ਨੇੜੇ ਓਵਰਟੇਕ ਕਰਨ ਤੇ  ਪੰਜਾਬ ਰੋਡਵੇਜ਼ ਬੱਸ ਦੀ ਟਰਾਲੇ ਨਾਲ  ਟੱਕਰ  ਹੋ ਗਈ। ਇਸ ਹਾਦਸੇ ‘ਚ ਹੁਣ ਤੱਕ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ 4  ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ । ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਿੰਡ ਲੱਖੋ ਕੇ ਬਹਿਰਾਮ  ਦੀ  ਪੁਲਸ ਨੇ  ਮੌਕੇ ‘ਤੇ ਪਹੁੰਚ ਚੁੱਕੀ ਹੈ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *