Breaking News
Home / Breaking News / ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਦੀ ਕਮੇਟੀ ਨੂੰ ਹਟਾਇਆ

ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਦੀ ਕਮੇਟੀ ਨੂੰ ਹਟਾਇਆ

ਪਟਨਾ ਸਾਹਿਬ, 7 ਨਵੰਬਰ (ਚੜ੍ਹਦੀਕਲਾ ਬਿਊਰੋ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਜਨਮ ਅਸਥਾਨ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹਰਵਿੰਦਰ ਸਿੰਘ ਸਰਨਾ ਐਂਡ ਪਾਰਟੀ ਨੇ ਜੋ ਧੱਕੇ ਨਾਲ ਕਮੇਟੀ ਕਮੇਟੀ ‘ਤੇ ਕਬਜ਼ਾ ਕੀਤਾ ਸੀ, ਨੂੰ ਅਦਾਲਤ ਨੇ ਮੁਢੋਂ ਰੱਦ ਕਰ ਦਿੱਤਾ ਹੈ ਤੇ ਜਿਸ ਨਾਲ ਸਰਨਾ ਭਰਾਵਾਂ ਨੂੰ ਮੂੰਹ ਦੀ ਖਾਣੀ ਪਈ ਹੈ।
ਅਦਾਲਤ ਨੇ ਬਾਦਲ ਧੜੇ ਦੇ ਸ੍ਰ. ਅਵਤਾਰ ਸਿੰਘ ਮੱਕੜ ਦੀ ਅਗਵਾਈ ਵਾਲੀ ਕਮੇਟੀ ਨੂੰ ਬਹਾਲ ਕਰ ਦਿੱਤਾ ਹੈ।  ਇਸ ਦੇ ਨਾਲ ਹੀ ਆਮ ਚੋਣਾਂ ਕਰਵਾਉਣ ਦੇ ਆਦੇਸ਼ ਦਿੱਤੇ ਹਨ।
ਇਥੇ ਇਹ ਵਰਨਣਯੋਗ ਹੈ ਕਿ ਸਰਨਾ ਐਂਡ ਪਾਰਟੀ ਨੇ ਇਸ ਧਾਰਮਿਕ ਸਥਾਨ ‘ਤੇ ਗ਼ੈਰ ਕਾਨੂੰਨੀ ਢੰਗ ਨਾਲ ਕਬਜ਼ਾ ਕਰ ਲਿਆ ਸੀ ਜਿਸ ਦੇ ਚੱਲਦੇ ਸਰਨਾ ਨੇ ਪ੍ਰਧਾਨ ਬਣਦੇ ਸਾਰ ਹੀ ਕਈ ਬੇਤੁਕੇ ਫ਼ੈਸਲੇ ਲਏ। ਹੁਣ ਸਥਾਨਕ ਅਦਾਲਤ ਨੇ ਫਿਟਕਾਰ ਲਾਉਂਦੇ ਹੋਏ ਸਰਨਾ ਕਮੇਟੀ ਨੂੰ ਭੰਗ ਕਰ ਦਿੱਤਾ ਹੈ।
ਗ਼ੌਰਤਲਬ ਹੈ ਕਿ ਸਰਨਾ ਭਰਾਵਾਂ ਦੇ ਕਮੇਟੀ ‘ਤੇ ਕਾਬਜ਼ ਹੁੰਦੇ ਸਾਰ ‘ਚੜ੍ਹਦੀਕਲਾ ਟਾਈਮ ਟੀ.ਵੀ.’ ‘ਤੇ ਸ੍ਰੀ ਪਟਨਾ ਸਾਹਿਬ ਦੇ ਸਵੇਰੇ-ਸ਼ਾਮ ਹੁੰਦਾ ਗੁਰਬਾਣੀ ਦਾ ਪ੍ਰਸਾਰਣ ਬੰਦ ਕਰਵਾ ਦਿੱਤਾ ਸੀ ਜਿਸ ਨਾਲ ਦੇਸ਼-ਵਿਦੇਸ਼ ‘ਚ ਬੈਠੇ ਗੁਰੂ ਨਾਨਕ ਨਾਮ ਲੇਵਾ ਸ਼ਰਧਾਲੂਆਂ ਦੇ ਹਿਰਦਿਆਂ ਨੂੰ ਭਾਰੀ ਠੇਸ ਪੁੱਜੀ ਸੀ। ਇਸ ਸਿੱਧੇ ਪ੍ਰਸਾਰਣ ਨੂੰ ਸੰਸਾਰ ਭਰ ਵਿਚ ਕਰੋੜਾਂ ਸ਼ਰਧਾਲੂ ਵੇਖ  ਰਹੇ ਸਨ। ਹਰ ਰੋਜ਼ ਸਵੇਰੇ ਦਸਮ ਪਾਤਸ਼ਾਹ ਦੇ ਸਸ਼ਤਰਾਂ, ਹੁਕਮਨਾਮਿਆਂ ਅਤੇ ਇਤਿਹਾਸਕ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨਾਂ ਉਪਰੰਤ ਇਤਿਹਾਸ ਅਤੇ ਕੀਰਤਨ ਵੀ ਸੰਗਤ ਸੁਣਦੀਆਂ ਸਨ। ਇਸੇ ਤਰ੍ਹਾਂ ਸਿੰਘ ਸਾਹਿਬ ਗਿ. ਇਕਬਾਲ ਸਿੰਘ ਜੀ ਸੂਰਜ ਪ੍ਰਕਾਸ਼ ਅਤੇ ਦਸਮ ਪਾਤਸ਼ਾਹ ਦੀ ਬਾਣੀ ਦੀ ਵੀ ਕਥਾ ਕਰਦੇ ਸਨ।
ਇਸ ਨੂੰ ਬੜੀ ਸ਼ਿੱਦਤ ਨਾਲ ਹਰ ਗੁਰੂ ਨਾਨਕ ਨਾਮ ਲੇਵਾ ਆਪਣੇ ਘਰ ‘ਚ ਸੁਣਦੇ ਸਨ। ਇਨ੍ਹਾਂ ਨੇ ਕਰੋੜਾਂ ਸ਼ਰਧਾਲੂਆਂ  ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਅਤੇ ਸਮੁੱਚੀ ਕੌਮ ਨੇ ਇਸ ਧੱਕੇਸ਼ਾਹੀ ਦੀ ਨਿਖੇਧੀ ਕਰਦਿਆਂ ਲਾਹਨਤਾਂ ਪਾਈਆਂ ਸਨ ਅਤੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਸਚਾਈ ਅਤੇ ਸੱਚੀ ਸੇਵਾ ਦੀ ਜਿੱਤ ਦੱਸਿਆ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *