Breaking News
Home / Delhi / ਉੱਤਰਾਖੰਡ ‘ਚ ਬੱਦਲ ਫੱਟਣ ਕਾਰਨ 5 ਦੀ ਮੌਤ

ਉੱਤਰਾਖੰਡ ‘ਚ ਬੱਦਲ ਫੱਟਣ ਕਾਰਨ 5 ਦੀ ਮੌਤ

ਦੇਹਰਾਦੂਨ, 29 ਮਈ (ਚ.ਨ.ਸ.) : ਟੀਹਰੀ ਅਤੇ ਉੱਤਰਾਕਾਸ਼ੀ ਜ਼ਿਲਿਆਂ ਵਿਚ ਬੱਦਲ ਫੱਟਣ ਦੀਆਂ ਘਟਨਾਵਾਂ ਨਾਲ ਹੋਈ ਭਾਰੀ ਬਾਰਸ਼ ‘ਚ ਉੱਤਰਾਖੰਡ ‘ਚ ਪਿਛਲੇ 24 ਘੰਟਿਆਂ ਵਿਚ 5 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਭਾਵਿਤ ਖੇਤਰਾਂ ਦਾ ਦੌਰਾਨ ਕਰਨ ਵਾਲੇ ਐਸ. ਡੀ. ਐਮ. ਵਿਜੇ ਨਾਥ ਸ਼ੁਕਲਾ ਨੇ ਦੱਸਿਆ ਕਿ ਤਿੰਨ ਔਰਤਾਂ ਸਮੇਤ 4 ਲੋਕ ਕੱਲ ਸ਼ਾਮ 5 ਵਜੇ ਤੱਕ ਚਿਨਯਾਲੀਸੌਰ ਦੇ ਕਈ ਪਿੰਡਾਂ ‘ਚ ਬੱਦਲ ਫੱਟਣ ਦੀਆਂ ਕਈ ਘਟਨਾਵਾਂ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ‘ਚ ਵਹਿ ਗਏ। ਮ੍ਰਿਤਕਾਂ ਦੀ ਪਛਾਣ ਸ਼ਾਰਤਨਾ ਦੇਵੀ, ਗੋਦਾਬੰਰੀ ਦੇਵੀ ਦੇ ਰੂਪ ਅਤੇ ਸੁਨੈਨਾ ਦੇ ਰੂਪ ‘ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਸੁਨੈਨਾ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਲਬੇ ਹੇਠਾਂ 13 ਪਸ਼ੂ ਵੀ ਦੱਬੇ ਗਏ। ਦੱਸਣ ਯੋਗ ਹੈ ਕਿ ਸ਼ਨੀਵਾਰ ਨੂੰ ਬੱਦਲ ਫੱਟਣ ਕਾਰਨ ਟੀਹਰੀ ਵਿਚ ਇਕ ਸਕੂਲ ਪਾਣੀ ਵਿਚ ਵਹਿ ਗਿਆ। ਘਨਸਾਲੀ ਖੇਤਰ ਵਿਚ 15 ਸਾਲ ਦੇ ਲੜਕੇ ਦੀ ਮੌਤ ਹੋ ਗਈ ਸੀ ਅਤੇ ਬਾਲਗੰਗਾ ਘਾਟੀ ਵਿਚ ਅੱਧਾ ਦਰਜਨ ਤੋਂ ਵੱਧ ਪਿੰਡਾਂ ਦੇ ਸੈਂਕੜੇ ਮਕਾਨ ਨੁਕਸਾਨੇ ਗਏ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *