Breaking News
Home / Breaking News / ਹਨੀਪ੍ਰੀਤ ਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਈ ਪੇਸ਼ੀ, ਅਗਲੀ ਸੁਣਵਾਈ 17 ਨੂੰ

ਹਨੀਪ੍ਰੀਤ ਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਈ ਪੇਸ਼ੀ, ਅਗਲੀ ਸੁਣਵਾਈ 17 ਨੂੰ

ਪੰਚਕੂਲਾ, 6 ਨਵੰਬਰ (ਪੱਤਰ ਪ੍ਰਰੇਕ) :   ਬਲਾਤਕਾਰ ਦੇ ਦੋਸ਼ੀ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਅੱਜ ਕੋਰਟ ‘ਚ ਪੇਸ਼ ਹੋਈ। ਹਨੀਪ੍ਰੀਤ ਪੰਚਕੂਲਾ ਜ਼ਿਲਾ ਅਦਾਲਤ ‘ਚ ਅੰਬਾਲਾ ਜੇਲ ਤੋਂ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ ਹੋਈ। ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਲਈ 17 ਨਵੰਬਰ ਦੀ ਅਗਲੀ ਤਾਰੀਖ ਮੁਕੱਰਰ ਕੀਤੀ ਹੈ। ਹਨੀਪ੍ਰੀਤ ਨੂੰ ਰਿਮਾਂਡ ਦੇ ਬਾਅਦ 14 ਦਿਨਾਂ ਨਿਆਇਕ ਹਿਰਾਸਤ ਲਈ ਭੇਜਿਆ ਗਿਆ ਸੀ। ਸੂਤਰਾਂ ਅਨੁਸਾਰ ਰਾਮ ਰਹੀਮ ਅਤੇ ਹਨੀਪ੍ਰੀਤ ਜੇਲ੍ਹ ‘ਚ ਰਹਿੰਦੇ ਹੋਏ ਇਕ ਦੂਸਰੇ ਦੇ ਸੰਪਰਕ ‘ਚ ਹਨ ਅਤੇ ਜੇਲ੍ਹ ‘ਚ ਰਹਿੰਦੇ ਹੋਏ ਆਪਣੇ ਅਤੇ ਹਨੀਪ੍ਰੀਤ ਦੇ ਰਿਹਾਅ ਹੋਣ ਦਾ ਪਲਾਨ ਬਣਾ ਰਹੇ ਹਨ। ਜ਼ਿਕਰਯੋਗ ਹੈ ਕਿ ਹਨੀਪ੍ਰੀਤ ‘ਤੇ ਡੇਰਾ ਮੁਖੀ ਨੂੰ ਪੰਚਕੂਲਾ ਕੋਰਟ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਈ ਹਿੰਸਾ ਭੜਕਾਉਣ ਦੇ ਦੋਸ਼ ਦੇ ਨਾਲ-ਨਾਲ ਦੇਸ਼ਧ੍ਰੋਹ ਦਾ ਵੀ ਮਾਮਲਾ ਦਰਜ ਹੈ। ਬੀਤੀ 13 ਅਕਤੂਬਰ ਤੋਂ ਰਾਮ ਰਹੀਮ ਦੀ ਹਨੀਪ੍ਰੀਤ ਅੰਬਾਲਾ ਜੇਲ੍ਹ ‘ਚ ਬੰਦ ਹੈ। ਹਾਲਾਂਕਿ ਹਨੀਪ੍ਰੀਤ ਦੀ ਪੰਚਕੂਲਾ ਕੋਰਟ ‘ਚ ਬੀਤੀ 25 ਅਕਤੂਬਰ ਨੂੰ ਪੇਸ਼ੀ ਹੋਣੀ ਸੀ ਪਰ ਕੋਰਟ ‘ਚ ਛੁੱਟੀ ਹੋਣ ਕਾਰਨ ਪੇਸ਼ੀ ਦੀ ਤਾਰੀਖ ਵਧਾ ਕੇ 6 ਨਵੰਬਰ ਕਰ ਦਿੱਤੀ ਗਈ ਸੀ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *