Breaking News
Home / Breaking News / ਮੋਦੀ ਨੇ ‘ਫਲ ਸਾਰੇ ਖਾ ਜਾਓ, ਕੰਮ ਦੀ ਚਿੰਤਾ ਨਾ ਕਰੋ’ ਦਾ ਫਾਰਮੂਲਾ ਅਪਣਾਇਆ : ਰਾਹੁਲ

ਮੋਦੀ ਨੇ ‘ਫਲ ਸਾਰੇ ਖਾ ਜਾਓ, ਕੰਮ ਦੀ ਚਿੰਤਾ ਨਾ ਕਰੋ’ ਦਾ ਫਾਰਮੂਲਾ ਅਪਣਾਇਆ : ਰਾਹੁਲ

ਪਾਉਂਟਾ ਸਾਹਿਬ, 6 ਨਵੰਬਰ (ਹਰਬਖ਼ਸ਼ ਸਿੰਘ) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਿਮਾਚਲ ‘ਚ ਕੀਤੀਆਂ ਗਈਆਂ ਤਾਬੜਤੋੜ ਰੈਲੀਆਂ ਦਾ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪਾਉਂਟਾ ਸਾਹਿਬ ‘ਚ ਇਕ ਰੈਲੀ ‘ਚ ਮੂੰਹ-ਤੋੜ ਜਵਾਬ ਦਿੱਤਾ।
ਇਥੇ ਇਹ ਗੱਲ ਵਰਣਨਯੋਗ ਹੈ ਕਿ ਰਾਹੁਲ ਗਾਂਧੀ ਦਿੱਲੀ ਤੋਂ ਸਿੱਧਾ ਪਾਊਂਟਾ ਸਾਹਿਬ ਹੈਲੀਕਾਪਟਰ ਰਾਹੀਂ ਪੁੱਜੇ ਸਨ। ਤਾਰੂਵਾਲਾ ਸਰਕਾਰੀ ਸਕੂਲ ਦੀ ਗਰਾਊਂਡ ‘ਚ ਉਤਰ ਕੇ ਸਿੱਧੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਮੱਥਾ ਟੇਕਣ ਪੁੱਜੇ ਜਿਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਜਥੇ. ਹਰਭਜਨ ਸਿੰਘ, ਮੈਂਬਰ ਹਰਪ੍ਰੀਤ ਸਿੰਘ, ਮੈਨੇਜਰ ਕੁਲਵੰਤ ਸਿੰਘ ਨੇ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਅਤੇ ਸ੍ਰੀ ਸਾਹਿਬ ਬਖ਼ਸ਼ਿਸ਼ ਕੀਤੀ। ਇਸ ਤੋਂ ਬਾਅਦ ਰਾਹੁਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ‘ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਹੈ ਕਿ ਗੀਤਾ ‘ਚ ਲਿਖਿਆ ਹੈ, ‘ਕਰਮ ਕਰੋ ਫਲ ਦੀ ਇੱਛਾ ਨਾ ਕਰੋ’, ਪਰ ਮੋਦੀ ਜੀ ਅਨੁਸਾਰ ‘ਫਲ ਸਾਰੇ ਖਾ ਜਾਓ, ਕੰਮ ਦੀ ਚਿੰਤਾ ਨਾ ਕਰੋ।’

About admin

Check Also

ਗੁਜਰਾਤ ਮਗਰੋਂ ਪੰਜਾਬ ‘ਚ ਮਰੀਜ਼ਾਂ ਨੂੰ ਚੜੇਗਾ ਬੱਕਰੀ ਦਾ ਖ਼ੂਨ

ਚੜ੍ਹਦੀਕਲਾ ਬਿਊਰੋ ================ ਲੁਧਿਆਣਾ, 20 ਮਈ : ਲੁਧਿਆਣਾ ਦੇ ਸਰਕਾਰੀ ਆਯੁਰਵੈਦਿਕ ਹਸਪਤਾਲ ਵਿੱਚ ਥੈਲੇਸੀਮੀਆ ਦੇ …

Leave a Reply

Your email address will not be published. Required fields are marked *