Breaking News
Home / Breaking News / ਫ਼ੌਜ ਨੇ ਉੜੀ ‘ਚ ‘ਬੈਟ’ ਦਾ ਹਮਲਾ ਬਣਾਇਆ ਅਸਫ਼ਲ, 2 ਅਤਿਵਾਦੀ ਢੇਰ

ਫ਼ੌਜ ਨੇ ਉੜੀ ‘ਚ ‘ਬੈਟ’ ਦਾ ਹਮਲਾ ਬਣਾਇਆ ਅਸਫ਼ਲ, 2 ਅਤਿਵਾਦੀ ਢੇਰ

ਸ੍ਰ੍ਰੀਨਗਰ, 6 ਨਵੰਬਰ (ਪੱਤਰ ਪ੍ਰਰੇਕ) :  ਜੰਮੂ-ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ਦੇ ਉੜੀ ਸੈਕਟਰ ‘ਚ ਫੌਜ ਅਤੇ ਸੁਰੱਖਿਆ ਬਲਾਂ ਨੇ ਬਾਰਡਰ ਐਕਸ਼ਨ ਟੀਮ (ਬੈਟ) ਦੀ ਘੁਸਪੈਠ ਨੂੰ ਅਸਫਲ ਕਰ ਕੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਰੱਖਿਆ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਅੱਜ ਉੜੀ ਸੈਕਟਰ ਅਧੀਨ ਕਮਲ ਕੋਟ ਇਲਾਕੇ ‘ਚ ਗਸ਼ਤ ਕਰ ਰਹੇ ਫੌਜੀ ਜਵਾਨਾਂ ਨੇ ਤੜਕੇ ਹੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਲੋਂ ਕੁੱਝ ਸ਼ੱਕੀ ਸਰਗਰਮੀਆਂ ਦੇਖੀਆਂ। ਉਨ੍ਹਾਂ ਨੇ ਉਸ ਵੇਲੇ ਨੇੜੇ-ਤੇੜੇ ਦੀਆਂ ਚੌਕੀਆਂ ਨੂੰ ਸੁਚੇਤ ਕੀਤਾ ਅਤੇ ਖੁਦ ਉਥੇ ਇਕ ਥਾਂ ‘ਤੇ ਨਾਕਾ ਲਾਇਆ। ਕੁੱਝ ਹੀ ਦੇਰ ਬਾਅਦ ਜਵਾਨਾਂ ਨੇ ਗੁਲਾਮ ਕਸ਼ਮੀਰ ਵਲੋਂ ਘੁਸਪੈਠੀਆਂ ਦੀ ਇਕ ਟੀਮ ਨੂੰ ਭਾਰਤੀ ਇਲਾਕੇ ‘ਚ ਦਾਖਲ ਹੁੰਦੇ ਦੇਖਿਆ। ਉਨ੍ਹਾਂ ਨੇ ਉਸੇ ਵੇਲੇ ਘੁਸਪੈਠੀਆਂ ਨੂੰ ਲਲਕਾਰਿਆ ਅਤੇ ਉਥੇ ਮੁਕਾਬਲਾ ਸ਼ੁਰੂ ਹੋ ਗਿਆ ਜੋ ਸਵੇਰੇ 7.30 ਵਜੇ ਤਕ ਜਾਰੀ ਰਿਹਾ। ਇਸ ਦੇ ਮਗਰੋਂ ਜਵਾਨਾਂ ਨੇ ਮੁਕਾਬਲੇ ਵਾਲੀ ਥਾਂ ਦੀ ਤਲਾਸ਼ੀ ਲਈ। ਤਲਾਸ਼ੀ ਮੁਹਿੰਮ ਦੌਰਾਨ ਜਵਾਨਾਂ ਨੂੰ ਗੋਲੀਆਂ ਨਾਲ ਛਲਣੀ 2 ਘੁਸਪੈਠੀਆਂ ਦੀਆਂ ਲਾਸ਼ਾਂ ਮਿਲੀਆਂ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *