Breaking News
Home / Breaking News / ਪੰਜਾਬ ‘ਚ ਵੱਖ-ਵੱਖ ਹਾਦਸਿਆਂ ਦੌਰਾਨ 7 ਮੌਤਾਂ, ਕਈ ਜ਼ਖ਼ਮੀ

ਪੰਜਾਬ ‘ਚ ਵੱਖ-ਵੱਖ ਹਾਦਸਿਆਂ ਦੌਰਾਨ 7 ਮੌਤਾਂ, ਕਈ ਜ਼ਖ਼ਮੀ

ਚੰਡੀਗੜ੍ਹ, 6 ਨਵੰਬਰ (ਪੱਤਰ ਪ੍ਰਰੇਕ) :  ਸਿਆਲਾਂ ਦੀ ਆਮਦ ਦੇ ਨਾਲ ਹੀ ਧੁੰਦ ਛਾਉਣ ਕਾਰਨ ਸੰਗਰੂਰ ਤੇ ਖੰਨਾ ਤੋਂ ਇਲਾਵਾ ਬਰਨਾਲਾ ਵਿੱਚ ਵੱਖ-ਵੱਖ ਸੜਕ ਹਾਦਸਿਆਂ ਵਿੱਚ ਕੁੱਲ 7 ਲੋਕਾਂ ਦੀ ਮੌਤ ਹੋ ਗਈ ਤੇ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਬਰਨਾਲਾ-ਲੁਧਿਆਣਾ ਮੁੱਖ ਮਾਰਗ ‘ਤੇ ਰੇਤੇ ਨਾਲ ਭਰੀ ਹੋਈ ਟਰਾਲੀ ਪਲਟਣ ਕਾਰਨ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਦੋ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਵੇਖਦਿਆਂ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਮੁੱਖ ਸੜਕ ‘ਤੇ ਟ੍ਰਾਈਡੈਂਟ ਗਰੁੱਪ ਕੋਲ ਰੇਤੇ ਦੀ ਟਰਾਲੀ ਪੈਂਚਰ ਹੋਣ ਕਾਰਨ ਜੈੱਕ ਦੇ ਸਹਾਰੇ ਖੜ੍ਹੀ ਕੀਤੀ ਗਈ ਸੀ। ਪੈਂਚਰ ਲਾਉਂਦੇ ਸਮੇਂ ਭਾਰ ਜ਼ਿਆਦਾ ਹੋਣ ਕਾਰਨ ਟਰਾਲੀ ਪਲਟ ਗਈ ਤੇ ਆਪਣੇ ਹੇਠਾਂ 5 ਲੋਕਾਂ ਨੂੰ ਦੱਬ ਲਿਆ। ਇਨ੍ਹਾਂ ਵਿੱਚੋਂ ਪਵਨ ਸਿੰਘ, ਬੂਟਾ ਸਿੰਘ, ਬਲਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਟਰਾਲੀ ਦੀ ਲਪੇਟ ਵਿੱਚ ਇੱਕ ਕਾਰ ਵੀ ਆ ਗਈ। ਹਾਲਾਂਕਿ, ਕਾਰ ਵਿੱਚ ਕੋਈ ਸਵਾਰ ਨਹੀਂ ਸੀ ਇਸ ਕਰ ਕੇ ਜਾਨੀ ਨੁਕਾਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਕਾਰ ਨੂੰ ਕਾਫੀ ਨੁਕਸਾਨ ਪੁੱਜਾ ਹੈ। ਬਲਵਿੰਦਰ ਸਿੰਘ ਟ੍ਰਾਈਡੈਂਟ ਫੈਕਟਰੀ ਵਿੱਚ ਡਰਾਈਵਰ ਸੀ ਜੋ ਪੈਂਚਰ ਲਵਾਉਣ ਵਿੱਚ ਮਦਦ ਕਰਨ ਲਈ ਆ ਗਿਆ ਸੀ। ਮ੍ਰਿਤਕਾਂ ਵਿੱਚ ਦੋ ਚਾਚਾ ਭਤੀਜਾ ਸੀ ਤੇ ਮ੍ਰਿਤਕ ਪਵਨ ਸਿੰਘ ਦੇ ਪਿਤਾ ਦੇ ਗੰਭੀਰ ਜ਼ਖ਼ਮੀ ਹੋਣ ਕਾਰਨ ਪਟਿਆਲਾ ਰੈਫਰ ਕਰ ਦਿੱਤਾ ਗਿਆ।

About admin

Check Also

ਗੁਜਰਾਤ ਮਗਰੋਂ ਪੰਜਾਬ ‘ਚ ਮਰੀਜ਼ਾਂ ਨੂੰ ਚੜੇਗਾ ਬੱਕਰੀ ਦਾ ਖ਼ੂਨ

ਚੜ੍ਹਦੀਕਲਾ ਬਿਊਰੋ ================ ਲੁਧਿਆਣਾ, 20 ਮਈ : ਲੁਧਿਆਣਾ ਦੇ ਸਰਕਾਰੀ ਆਯੁਰਵੈਦਿਕ ਹਸਪਤਾਲ ਵਿੱਚ ਥੈਲੇਸੀਮੀਆ ਦੇ …

Leave a Reply

Your email address will not be published. Required fields are marked *