Breaking News
Home / Breaking News / ਪੀ.ਵੀ. ਸਿੰਧੂ ਨਾਲ ਹਵਾਈ ਅੱਡੇ ‘ਤੇ ਬਦਸਲੂਕੀ

ਪੀ.ਵੀ. ਸਿੰਧੂ ਨਾਲ ਹਵਾਈ ਅੱਡੇ ‘ਤੇ ਬਦਸਲੂਕੀ

ਹੈਦਰਾਬਾਦ, 4 ਨਵੰਬਰ (ਚ.ਨ.ਸ.) :  ਭਾਰਤ ਦੀ ਆਨ-ਬਾਨ ਅਤੇ ਸ਼ਾਨ ਪੀ.ਵੀ. ਸਿੰਧੂ ਦੇ ਨਾਲ ਇੱਕ ਸ਼ਰਮਨਾਕ ਘਟਨਾ ਘਟੀ ਹੈ। ਉਨ੍ਹਾਂ ਨੂੰ ਮੁੰਬਈ ਦੇ ਏਅਰਪੋਰਟ ਉੱਤੇ ਇੰਡੀਗੋ ਦੇ ਗਰਾਉਂਡ ਸਟਾਫ ਵੱਲੋਂ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ ਹੈ।  ਸਿੰਧੂ ਨੇ ਇਸ ਬਾਰੇ ‘ਚ ਟਵੀਟ ਕਰਕੇ ਲੋਕਾਂ ਨੂੰ ਦੱਸਿਆ ਹੈ, ਜਿਸ ਵਿੱਚ ਉਨ੍ਹਾਂ ਨੇ ਇੰਡੀਗੋ ਤੋਂ ਸ਼ਿਕਾਇਤ ਕੀਤੀ ਹੈ। ਸਿੰਧੂ ਨੇ ਟਵੀਟ ਕੀਤਾ ਹੈ ਕਿ ਮੈਨੂੰ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਮੈਨੂੰ ਗਰਾਉਂਡ ਸਟਾਫ ਮਿਸਟਰ ਅਜਿਤੇਸ਼ ਦੇ ਕਾਰਨ ਕਾਫ਼ੀ ਪਰੇਸ਼ਾਨੀ ਹੋਈ, ਉਨ੍ਹਾਂ ਨੇ ਮੇਰੇ ਨਾਲ ਚੰਗਾ ਵਿਵਹਾਰ ਨਹੀਂ ਕੀਤਾ, ਹਾਲਾਂਕਿ ਏਅਰ ਹੋਸਟੇਜ ਮਿਸ ਆਸ਼ਿਮਾ ਨੇ ਵੀ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ‘ਤੇ ਕੋਈ ਅਸਰ ਨਹੀਂ ਹੋਇਆ, ਉਲਟਾ ਉਹ ਉਨ੍ਹਾਂ ‘ਤੇ ਗੁੱਸਾ ਕਰਨ ਲੱਗੇ, ਇੰਡੀਗੋ ਤੁਸੀਂ ਕਿਹੋ ਜਿਹੇ ਲੋਕਾਂ ਨੂੰ ਨੌਕਰੀ ਦਿੱਤੀ ਹੈ,  ਜੋ ਤੁਹਾਡੀ ਇੱਜ਼ਤ ਅਤੇ ਨਾਂ ਨੂੰ ਮਿੱਟੀ ਵਿੱਚ ਰੋਲ ਰਹੇ ਹਨ। ਸਿੰਧੂ ਦੇ ਇਸ ਟਵੀਟ ‘ਤੇ ਇੰਡੀਗੋ ਵਲੋਂ ਟਵੀਟ ਕੀਤਾ ਗਿਆ ਹੈ ਕਿ ਉਹ ਇਸ ਬਾਰੇ ਵਿੱਚ ਉਨ੍ਹਾਂ ਨਾਲ ਗੱਲ ਕਰਨਗੇ ਜਦਕਿ ਸੋਸ਼ਲ ਮੀਡੀਆ ‘ਤੇ ਇਸ ‘ਤੇ ਕੋਹਰਾਮ ਮਚ ਗਿਆ ਹੈ । ਲੋਕਾਂ ਨੇ ਇੰਡੀਗੋ ਦੀ ਕਾਫ਼ੀ ਆਲੋਚਨਾ ਕੀਤੀ ਹੈ ਅਤੇ ਇਸਨੂੰ ਸ਼ਰਮਨਾਕ ਹਰਕਤ ਕਰਾਰ ਦਿੱਤਾ ਹੈ ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *