Breaking News
Home / Breaking News / ਦੋ ਸਕੂਲ ਬੱਸਾਂ ਦੀ ਟੱਕਰ ‘ਚ 2 ਅਧਿਆਪਕਾਂ ਸਮੇਤ 4 ਦੀ ਮੌਤ

ਦੋ ਸਕੂਲ ਬੱਸਾਂ ਦੀ ਟੱਕਰ ‘ਚ 2 ਅਧਿਆਪਕਾਂ ਸਮੇਤ 4 ਦੀ ਮੌਤ

ਹਿਸਾਰ , 4 ਨਵੰਬਰ (ਚ.ਨ.ਸ.) :   ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਧੁੰਦ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਧੁੰਦ ਕਾਰਨ ਹਾਦਸੇ ਵੀ ਵਧ ਰਹੇ ਹਨ। ਕਾਲਵਾਸ ਚਿਡੌਦ ਪਿੰਡ ਦੇ ਕੋਲ ਅੱਜ ਧੁੰਦ ਦੇ ਕਾਰਨ ਸਕੂਲ ਵੈਨ ਅਤੇ ਸਕੂਲ ਬੱਸ ਦੀ ਆਹਮੋ-ਸਾਹਮਣੇ ਦੀ ਟੱਕਰ ਹੋ ਗਈ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ‘ਚ 3 ਸਕੂਲ ਦੇ ਕਰਮਚਾਰੀ ਅਤੇ ਇਕ ਵੈਨ ਦਾ ਡਰਾਈਵਰ ਸ਼ਾਮਲ ਹੈ। ਜ਼ਖਮੀਆਂ ਨੂੰ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪੁੱਜੀ ਪੁਲਸ ਨੇ ਤਿੰਨਾਂ ਦੀਆਂ  ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਦੇ ਅਨੁਸਾਰ ਸਕੂਲ ਬੱਸ ‘ਚ ਬੱਚੇ ਅਤੇ ਵੈਨ ‘ਚ ਸਕੂਲ ਦਾ ਸਟਾਫ ਸੀ। ਬੱਸ ‘ਚ ਸਵਾਰ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਵੈਨ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ। ਮਰਨ ਵਾਲੇ ਲੋਕ ਵੈਨ ‘ਚ ਸਵਾਰ ਸਨ। ਮੌਕੇ ‘ਤੇ ਮੌਜੂਦ ਗਵਾਹਾਂ ਦੇ ਮੁਤਾਬਕ ਸ਼ਨੀਵਾਰ ਦੀ ਸਵੇਰ ਘਣੀ ਧੁੰਦ ਸੀ। ਇਸ ਦੌਰਾਨ ਦੋ ਸਕੂਲਾਂ ਦੀਆਂ ਗੱਡੀਆਂ ਆਪਸ ‘ਚ ਟਕਰਾ ਗਈਆਂ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਦਾ ਬਹੁਤ ਨੁਕਸਾਨ ਹੋਇਆ ਹੈ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *