Breaking News
Home / Breaking News / ‘ਉਪ ਰਾਜਪਾਲ ਹੀ ਹਨ ਦਿੱਲੀ ਦੇ ਬੌਸ’

‘ਉਪ ਰਾਜਪਾਲ ਹੀ ਹਨ ਦਿੱਲੀ ਦੇ ਬੌਸ’

ਨਵੀਂ ਦਿੱਲੀ, 2 ਨਵੰਬਰ (ਚ.ਨ.ਸ.) :  ਦਿੱਲੀ ‘ਚ ਰਾਜ ਸਰਕਾਰ ਅਤੇ ਉੱਪ ਰਾਜਪਾਲ ਦਰਮਿਆਨ ਅਧਿਕਾਰਾਂ ਦੀ ਸੀਮਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖਤ ਟਿੱਪਣੀ ਕਰਦੇ ਹੋਏ ਕੇਜਰੀਵਾਲ ਸਰਕਾਰ ਨੂੰ ਝਟਕਾ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪਹਿਲੀ ਨਜ਼ਰ ‘ਚ ਐੱਲ.ਜੀ. ਦੇ ਅਧਿਕਾਰ ਰਾਜ ਸਰਕਾਰ ਤੋਂ ਵਧ ਹਨ। ਸੁਪਰੀਮ ਕੋਰਟ ਦੀ 5 ਮੈਂਬਰੀ ਸੰਵਿਧਾਨ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਸੰਵਿਧਾਨ ਦੇ ਦਾਇਰੇ ‘ਚ ਰਹਿਣਾ ਹੋਵੇਗਾ। ਸੰਵਿਧਾਨ ਨੇ ਹੀ ਸਰਕਾਰ ਦੀਆਂ ਸੀਮਾਵਾਂ (ਹੱਦਾਂ) ਤੈਅ ਕੀਤੀਆਂ ਹਨ। ਕੋਰਟ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ ਵੀ ਸੰਵਿਧਾਨ ਦੇ ਦਾਇਰੇ ‘ਚ ਕੰਮ ਕਰਨਾ ਹੋਵੇਗਾ, ਕਿਉਂਕਿ ਭੂਮੀ, ਪੁਲਸ ਅਤੇ ਪਬਲਿਕ ਆਰਡਰ ‘ਤੇ ਉਸ ਦਾ ਕੰਟਰੋਲ ਨਹੀਂ ਹੈ। ਅਜਿਹਾ ਲੱਗਦਾ ਹੈ ਕਿ ਦਿੱਲੀ ਸਰਕਾਰ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਕੰਮ ਨਹੀਂ ਕਰਨਾ ਚਾਅ ਰਹੀ। ਜੇਕਰ ਦਿੱਲੀ ਸਰਕਾਰ ਅਤੇ ਉਪ ਰਾਜਪਾਲ ਦਰਮਿਆਨ ਕੋਈ ਮਤਭੇਦ ਹੋਵੇਗਾ ਤਾਂ ਮਾਮਲੇ ਨੂੰ ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਚ ਚੁਣੀ ਹੋਈ ਸਰਕਾਰ ‘ਤੇ ਉਪ ਰਾਜਪਾਲ ਦੀ ਸਰਵਉੱਚਤਾ ਨੂੰ ਚੁਣੌਤੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਆਪਣੇ ਫੈਸਲੇ ‘ਚ ਐੱਲ.ਜੀ. ਨੂੰ ਦਿੱਲੀ ਸਰਕਾਰ ਤੋਂ ਉੱਪਰ ਕਰਾਰ ਦਿੱਤਾ ਸੀ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *