Breaking News
Home / Breaking News / ਪਾਕਿ ਨੇ ਜੇਲ੍ਹਾਂ ‘ਚ ਬੰਦ 9 ਭਾਰਤੀ ਮਛੇਰਿਆਂ ਤੇ 4 ਨਾਗਰਿਕਾਂ ਨੂੰ ਭੇਜਿਆ ਭਾਰਤ

ਪਾਕਿ ਨੇ ਜੇਲ੍ਹਾਂ ‘ਚ ਬੰਦ 9 ਭਾਰਤੀ ਮਛੇਰਿਆਂ ਤੇ 4 ਨਾਗਰਿਕਾਂ ਨੂੰ ਭੇਜਿਆ ਭਾਰਤ

ਨਵੀਂ ਦਿੱਲੀ/ਇਸਲਾਮਾਬਾਦ, 2 ਨਵੰਬਰ (ਚ.ਨ.ਸ.) :  ਪਾਕਿਸਤਾਨ ਨੇ ਆਪਣੀ ਜੇਲ੍ਹ ਵਿਚ ਬੰਦ ਭਾਰਤ ਦੇ 9 ਮਛੇਰਿਆਂ ਅਤੇ 4 ਨਾਗਰਿਕਾਂ ਅਤੇ ਇਕ ਨਾਬਾਲਗ ਨੂੰ ਵੀਰਵਾਰ ਨੂੰ ਭਾਰਤ ਵਾਪਸ ਭੇਜਿਆ ਹੈ। ਵਿਦੇਸ਼ ਮੰਤਰਾਲੇ ਦੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਇਹ ਮਛੇਰੇ ਅਤੇ ਨਾਗਰਿਕ ਅਟਾਰੀ ਵਾਹਗਾ ਸਰਹੱਦ ਚੌਕੀ ਦੇ ਰਸਤਿਓਂ ਭਾਰਤ ਆਏ। ਇਸ ਤੋਂ ਪਹਿਲਾਂ 28 ਸਤੰਬਰ 2017 ਨੂੰ ਭਾਰਤ ਨੇ ਪਾਕਿਸਤਾਨ ਦੇ ਦੋ ਨਾਗਰਿਕਾਂ ਨੂੰ ਰਿਹਾਅ ਕੀਤਾ ਸੀ, ਜੋ ਭਾਰਤ ਦੀ ਜੇਲ੍ਹ ਵਿਚ ਬੰਦ ਸਨ। ਮੰਤਰਾਲੇ ਦਾ ਕਹਿਣਾ ਹੈ ਕਿ ਜੇਲ ਵਿਚ ਬੰਦ ਲੋਕਾਂ ਦੀ ਰਿਹਾਈ ਸਮੇਤ ਸਾਰੇ ਮਨੁੱਖੀ ਮੁੱਦਿਆਂ ਨੂੰ ਭਾਰਤ ਪਹਿਲੀ ਤਰਜ਼ੀਹ ਦਿੰਦਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਬੰਦ ਭਾਰਤੀ ਮਛੇਰਿਆਂ ਅਤੇ ਕੈਦੀਆਂ ਨੂੰ ਵਾਪਸ ਭੇਜਣ ਨੂੰ ਤਰਜ਼ੀਹ ਦਿੰਦਾ ਹੈ। ਜ਼ਿਕਰਯੋਗ ਹੈ ਕਿ ਸਾਲ 2017 ਵਿਚ ਹੁਣ ਤੱਕ 363 ਮਛੇਰਿਆਂ ਸਮੇਤ 370 ਭਾਰਤੀ ਕੈਦੀਆਂ ਦੀ ਰਿਹਾਈ ਯਕੀਨੀ ਕੀਤੀ ਗਈ ਹੈ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *