Breaking News
Home / Breaking News / ਕਬੱਡੀ ਖਿਡਾਰੀ ਤੋਂ ਦੋ ਕਰੋੜ ਦੀ ਹੈਰੋਇਨ ਬਰਾਮਦ

ਕਬੱਡੀ ਖਿਡਾਰੀ ਤੋਂ ਦੋ ਕਰੋੜ ਦੀ ਹੈਰੋਇਨ ਬਰਾਮਦ

ਲਾਡੋਵਾਲ, 2 ਨਵੰਬਰ (ਚ.ਨ.ਸ.) :  ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਇਕ ਕਬੱਡੀ ਖਿਡਾਰੀ ਕੋਲੋਂ 2 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ ਅਤੇ ਇਸ ਦੇ ਨਾਲ ਹੀ ਉਸ ਦੀ ਇਕ ਮਹਿਲਾ ਦੋਸਤ ਅਤੇ ਦੂਜੇ ਸਾਥੀ ਨੂੰ ਵੀ ਕਾਬੂ ਕੀਤਾ ਹੈ, ਜੋ ਨਸ਼ਾ ਤਸਕਰੀ ਦਾ ਕੰਮ ਕਰਦੇ ਸਨ। ਜਾਣਕਾਰੀ ਮੁਤਾਬਕ ਪੁਲਸ ਦੀ ਜਲਦ ਅਮੀਰ ਬਣਨ ਦੇ ਚੱਕਰ ‘ਚ ਕਬੱਡੀ ਖਿਡਾਰੀ ਦਵਿੰਦਰ ਪਾਲ ਉਰਫ ਦਮਨ ਵਾਸੀ ਏਕਤਾ ਕਾਲੋਨੀ, ਪੂਜਾ ਉਰਫ ਨੇਹਾ ਵਾਸੀ ਹਰਿਦੁਆਰ ਅਤੇ ਸਾਬਕਾ ਪੰਚ ਗੁਰਦੀਪ ਸਿੰਘ ਉਰਫ ਮਾਂਗਾ ਵਾਸੀ ਪਿੰਡ ਭਾਮੀਆਂ ਨੇ ਮਿਲ ਕੇ ਨਸ਼ਾ ਤਸਕਰੀ ਦਾ ਕੰਮ ਸ਼ੁਰੂ ਕਰ ਦਿੱਤਾ। ਸਪੈਸ਼ਲ ਟਾਸਕ ਫੋਰਸ ਮੁਤਾਬਕ ਨਸ਼ਾ ਤਸਕਰ ਪੂਜਾ ਪਹਿਲਾਂ ਵੀ ਇਸ ਮਾਮਲੇ ‘ਚ ਦਿੱਲੀ ਦੀ ਤਿਹਾੜ ਜੇਲ ‘ਚ ਸਜ਼ਾ ਕੱਟ ਚੁੱਕੀ ਹੈ ਅਤੇ ਇਸ ਤੋਂ ਬਾਅਦ ਉਹ ਪੰਜਾਬ ‘ਚ ਆ ਕੇ ਨਸ਼ਾ ਤਸਕਰੀ ਕਰਨ ਲੱਗ ਪਈ। ਪਹਿਲਾਂ ਉਹ ਹਰਿਦੁਆਰ ਆ ਕੇ ਰਹਿੰਦੀ ਸੀ ਅਤੇ ਫਿਰ ਮੋਹਾਲੀ ਦੇ ਪਿੰਡ ਬਲੌਂਗੀ ਰਹਿਣ ਲੱਗ ਪਈ।

About admin

Check Also

ਗੁਜਰਾਤ ਮਗਰੋਂ ਪੰਜਾਬ ‘ਚ ਮਰੀਜ਼ਾਂ ਨੂੰ ਚੜੇਗਾ ਬੱਕਰੀ ਦਾ ਖ਼ੂਨ

ਚੜ੍ਹਦੀਕਲਾ ਬਿਊਰੋ ================ ਲੁਧਿਆਣਾ, 20 ਮਈ : ਲੁਧਿਆਣਾ ਦੇ ਸਰਕਾਰੀ ਆਯੁਰਵੈਦਿਕ ਹਸਪਤਾਲ ਵਿੱਚ ਥੈਲੇਸੀਮੀਆ ਦੇ …

Leave a Reply

Your email address will not be published. Required fields are marked *