Breaking News
Home / Breaking News / ਕਾਂਗਰਸ ਵੱਲੋਂ ਕਿਸਾਨ-ਬਾਗਬਾਨ ਅਤੇ ਕਰਮਚਾਰੀਆਂ ‘ਤੇ ਫੋਕਸ ਚੋਣ ਮੈਨੀਫੈਸਟੋ ਜਾਰੀ

ਕਾਂਗਰਸ ਵੱਲੋਂ ਕਿਸਾਨ-ਬਾਗਬਾਨ ਅਤੇ ਕਰਮਚਾਰੀਆਂ ‘ਤੇ ਫੋਕਸ ਚੋਣ ਮੈਨੀਫੈਸਟੋ ਜਾਰੀ

ਸ਼ਿਮਲਾ, 1 ਨਵੰਬਰ (ਚ.ਨ.ਸ.) : ਹਿਮਾਚਲ ਪ੍ਰਦੇਸ਼ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਬੁੱਧਵਾਰ ਨੂੰ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ। ਕਾਂਗਰਸ ਦੇ ਸੂਬੇ ‘ਚ ਬਣੇ ਰਾਜੀਵ ਗਾਂਧੀ ਭਵਨ ਦਫਤਰ ‘ਚ ਘੋਸ਼ਣਾ ਕਮੇਟੀ ਦੇ ਚੇਅਰਮੈਨ ਕੌਲ ਸਿੰਘ ਠਾਕੁਰ ਨੇ ਇਸ ਨੂੰ ਜਾਰੀ ਕੀਤਾ। ਇਸ ਦੌਰਾਨ ਸੂਬੇ ਦੇ ਇੰਚਾਰਜ ਸੁਸ਼ੀਲ ਕੁਮਾਰ ਸ਼ਿੰਦੇ, ਸਹਿ-ਇੰਚਾਰਜ ਰੰਜੀਤਾ ਰੰਜਨ, ਮੁੱਖ ਮੰਤਰੀ ਵੀਰਭੱਦਰ ਸਿੰਘ ਅਤੇ ਕਾਂਗਰਸ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੂ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਭਾਜਪਾ ਦਾ ਵਿਜ਼ਨ ਦਸਤਾਵੇਜ਼ ਜਾਰੀ ਕੀਤਾ ਗਿਆ ਸੀ, ਜਿਸ ਤੋਂ ਤਿੰਨ ਦਿਨਾਂ ਬਾਅਦ 1 ਨਵੰਬਰ ਬੁੱਧਵਾਰ ਨੂੰ ਐਲਾਨ ਪੱਤਰ ਸੋਧ ਕੇ ਤਿਆਰ ਕੀਤਾ ਗਿਆ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *