Breaking News
Home / Breaking News / ਦਿਨ-ਦਿਹਾੜੇ ਘਰ ‘ਚ ਦਾਖ਼ਲ ਹੋ ਕੇ ਔਰਤ ਦੀ ਹੱਤਿਆ

ਦਿਨ-ਦਿਹਾੜੇ ਘਰ ‘ਚ ਦਾਖ਼ਲ ਹੋ ਕੇ ਔਰਤ ਦੀ ਹੱਤਿਆ

ਦੀਨਾਨਗਰ ,1 ਨਵੰਬਰ (ਡਾ.ਰਮੇਸ਼ ਸਰੰਗਲ) : ਦੀਨਾਨਗਰ ਵਿਖੇ ਉਸ ਵੇਲੇ ਸਨਸ਼ਨੀ ਫੈਲ ਗਈ ਜਦੋ ਅੱਜ ਦਿਨ ਦਿਹਾੜੇ ਇੱਕ ਅੋਰਤ ਦਾ ਕਤਲ ਕਰ ਦਿੱਤਾ ਗਿਆ  ਘਟਨਾ ਵਿੱਚ ਕ੍ਰਿਸ਼ਨਾ ਐਵਨਿਊ ਕਲੋਨੀ ਦੇ ਇੱਕ ਘਰ ਅੰਦਰ ਔਰਤ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਔਰਤ ਦੀ ਪਹਿਚਾਣ ਅੰਜੂ ਬਾਲਾ (32) ਪਤਨੀ ਸੁਭਾਸ਼ ਚੰਦਰ ਦੇ ਰੂਪ ਵਿੱਚ ਹੋਈ ਹੈ ਜੋ ਘਟਨਾ ਸਮੇਂ ਘਰ ਵਿੱਚ ਇਕੱਲੀ ਸੀ। ਮ੍ਰਿਤਕ ਔਰਤ ਅੰਜੂ ਬਾਲਾ ਦਾ ਪਤੀ ਸੁਭਾਸ਼ ਚੰਦਰ ਜੋ ਕਿ ਸੀਮਾ ਸੁਰੱਖਿਆ ਬਲ ਵਿੱਚ ਤੈਨਾਤ ਹੈ, ਬੀਤੇ ਦਿਨ ਹੀ ਛੁੱਟੀ ਕੱਟਣ ਉਪਰੰਤ ਅਪਣੀ ਯੂਨਿਟ ਵਿੱਚ ਵਾਪਿਸ ਗਿਆ ਸੀ ਅਤੇ ਦੋਵੇਂ ਬੱਚੇ ਸਕੂਲ ਗਏ ਹੋਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਦੁਪਿਹਰ ਇੱਕ ਤੋਂ ਦੋ ਵਜੇ ਦੇ ਦਰਮਿਆਨ ਵਾਪਰੀ ਹੈ ਜਿਸ ਵਿੱਚ ਕਾਤਲ ਵੱਲੋਂ ਅੰਜੂ ਬਾਲਾ ਦੇ ਸਰੀਰ ਤੇ ਕਿਰਚ ਦੇ ਕਈ ਵਾਰ ਕੇਤੇ ਗਏ ਸਨ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਢਾਈ ਵਜੇ ਦੇ ਕਰੀਬ ਮ੍ਰਿਤਕਾ ਦੇ ਦੋਵੇਂ ਬੇਟੇ ਸਕੂਲ ਤੋਂ ਵਾਪਿਸ ਘਰ ਪਰਤੇ ਤਾਂ ਦੇਖਿਆ ਕਿ ਬਾਹਰ ਦਾ ਗੇਟ ਖੁੱਲਾ ਪਿਆ ਹੈ ਅਤੇ ਕਮਰੇ ਅੰਦਰ ਅੰਜੂ ਬਾਲਾ ਖੂਨ ਨਾਲ ਲੱਥ ਪੱਥ ਪਈ ਹੋਈ ਸੀ, ਜਿਸਦੇ ਸਾਹ ਅਜੇ ਚੱਲ ਰਹੇ ਸਨ। ਬੱਚਿਆਂ ਦੇ ਰੌਲਾ ਪਾਉਣ ਦੇ ਗੁਆਂਢ ਦੇ ਲੋਕਾਂ ਵੱਲੋਂ ਅੰਜੂ ਬਾਲਾ ਨੂੰ ਜਖਮੀ ਹਾਲਤ ਵਿੱਚ ਇੱਕ ਸਥਾਨਕ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਅਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਪ੍ਰੰਤੂ ਅਮ੍ਰਿਤਸਰ ਲਿਜਾਂਦਿਆਂ ਗੰਭੀਰ ਜਖਮੀ ਅੰਜੂ ਬਾਲਾ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *