Breaking News
Home / Breaking News / ਮੈਨਹਾਟਨ ‘ਚ ਅਤਿਵਾਦੀ ਨੇ ਲੋਕਾਂ ‘ਤੇ ਚੜ੍ਹਾਇਆ ਟਰੱਕ, 8 ਮਰੇ, 11 ਜ਼ਖ਼ਮੀ

ਮੈਨਹਾਟਨ ‘ਚ ਅਤਿਵਾਦੀ ਨੇ ਲੋਕਾਂ ‘ਤੇ ਚੜ੍ਹਾਇਆ ਟਰੱਕ, 8 ਮਰੇ, 11 ਜ਼ਖ਼ਮੀ

ਨਿਊਯਾਰਕ , 1 ਨਵੰਬਰ (ਚ.ਨ.ਸ.) : ਨਿਊਯਾਰਕ ਦੇ ਸ਼ਹਿਰ ਮੈਨਹਾਟਨ ‘ਚ ਮੰਗਲਵਾਰ ਨੂੰ ਇਕ ਅੱਤਵਾਦੀ ਨੇ ਲੋਕਾਂ ਨੂੰ ਟਰੱਕ ਨਾਲ ਕੁਚਲ ਦਿੱਤਾ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ। ਇਸ ਹਮਲੇ ਨੇ ਉਜ਼ਬੇਕਿਸਤਾਨ ਮੂਲ ਦੇ ਨਾਗਰਿਕ ਨੇ ਅੰਜ਼ਾਮ ਦਿੱਤਾ, ਜੋ ਕਿ ‘ਅੱਲ੍ਹਾ ਹੋ ਅਕਬਰ’ ਚੀਕਦੇ ਹੋਏ ਆਪਣਾ ਟਰੱਕ ਮੈਨਹਾਟਨ ਵਿਚ ਭੀੜ ਵਾਲੀ ਥਾਂ ‘ਤੇ ਲੈ ਗਿਆ ਅਤੇ ਲੋਕਾਂ ਨੂੰ ਕੁਚਲ ਦਿੱਤਾ। ਇਸ ਹਮਲੇ ਨੂੰ 9/11 ਦੀ ਘਟਨਾ ਤੋਂ ਬਾਅਦ ਪਹਿਨਾ ਇੰਨਾ ਭਿਆਨਕ ਹਮਲਾ ਦੱਸਿਆ ਜਾ ਰਿਹਾ ਹੈ ਅਤੇ ਇਸ ਦੇ ਤਾਰ ਇਸਲਾਮਿਕ ਸਟੇਟ ਨਾਲ ਜੁੜੇ ਹਨ। ਉਕਤ ਦੋਸ਼ੀ ਨੂੰ ਗ੍ਰਿ੍ਰਫਤਾਰ ਕਰਨ ਤੋਂ ਪਹਿਲਾਂ ਪੁਲਸ ਨੇ ਉਸ ਦੇ ਢਿੱਡ ‘ਚ ਗੋਲੀ ਮਾਰੀ । ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਉਸ ਦਾ ਦਾ ਨਾਂ ਸੈਫੁੱਲੂ ਸੇਈਪੋਵ ਹੈ, ਜੋ ਕਿ 2010 ਵਿਚ ਅਮਰੀਕਾ ਆਇਆ ਸੀ। ਇਸੇ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਅਮਰੀਕਾ ਆਉਣ ਵਾਲੇ ਯਾਤਰੀਆਂ ਦੀ ਹੋਰ ਜ਼ਿਆਦਾ ਡੂੰਘਾਈ ਨਾਲ ਜਾਂਚ ਦੇ ਹੁਕਮ ਦਿੱਤੇ ਹਨ। ਜਦੋਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਮਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਮੈਨਹਾਟਨ, ਨਿਊਯਾਰਕ ਸ਼ਹਿਰ ਦਾ ਬੇਹੱਦ ਸੰਘਣੀ ਆਬਾਦੀ ਵਾਲਾ ਇਲਾਕਾ ਹੈ। ਅਮਰੀਕਾ ‘ਚ ਇਨ੍ਹਾਂ ਦਿਨੀਂ ‘ਹੈਲੋਵੀਨ’ ਮਨਾਇਆ ਜਾ ਰਿਹਾ ਹੈ। ਹਮਲਾਵਰ ਨੇ ਮੌਕਾ ਦੇਖ ਕੇ ਭੀੜ ‘ਤੇ ਹਮਲਾ ਕੀਤਾ ਅਤੇ ਉਸ ਨੇ ਟਰੱਕ ਨੂੰ ਕਿਰਾਏ ‘ਤੇ ਲਿਆ ਸੀ। ਪੁਲਸ ਨੇ ਦੱਸਿਆ ਕਿ ਟਰੱਕ ‘ਚੋਂ ਬਾਹਰ ਆਉਣ ਤੋਂ ਬਾਅਦ ਹਮਲਾਵਰ ਨੇ ‘ਅੱਲ੍ਹਾ ਹੋ ਅਕਬਰ’ ਦੇ ਨਾਅਰੇ ਲਾਏ। ਜਿਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਉਸ ਨੂੰ ਗੋਲੀ ਮਾਰੀ ਸੀ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *