Breaking News
Home / Breaking News / ਕੈਪਟਨ ਵੱਲੋਂ ਮੁੰਬਈ ‘ਚ ਪੰਜਾਬ ਦੀ ਨਵੀਂ ਨੀਤੀ ਦੀ ਘੁੰਡ ਚੁਕਾਈ

ਕੈਪਟਨ ਵੱਲੋਂ ਮੁੰਬਈ ‘ਚ ਪੰਜਾਬ ਦੀ ਨਵੀਂ ਨੀਤੀ ਦੀ ਘੁੰਡ ਚੁਕਾਈ

ਮੁੰਬਈ, 1 ਨਵੰਬਰ (ਚ.ਨ.ਸ.) : ਪੰਜਾਬ ਦੇ ਸਨਅਤੀ ਮਾਹੌਲ ਨੂੰ ਤਬਦੀਲ ਕਰਨ ਲਈ ਉਦਯੋਗ ਵੱਲੋਂ ਭਾਰੀ ਪ੍ਰਸ਼ੰਸਾ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੰਬਈ ਵਿੱਚ ਨਵੀਂ ‘ਸਨਅਤੀ ਅਤੇ ਬਿਜ਼ਨਸ ਵਿਕਾਸ ਨੀਤੀ 2017’ ਉੱਤੋਂ ਪਰਦਾ ਹਟਾਇਆ ਅਤੇ ਸੂਬੇ ਨੂੰ ਗਤੀਸ਼ੀਲ ਉਦਯੋਗਿਤ ਧੁਰਾ ਬਣਾਉਣ ਦੇ ਵਾਸਤੇ ਉਦਯੋਗਤੀਆਂ ਨੂੰ ਸੂਬਾ ਸਰਕਾਰ ਨਾਲ ਭਾਈਵਾਲੀ ਦਾ ਸੱਦਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਸੀ.ਆਈ.ਆਈ. ਦੇ ‘ਇਨਵੈਸਟ ਨਾਰਥ’ ਸੰਮੇਲਨ ਵਿੱਚ ਇਕ ਉੱਚ ਪੱਧਰੀ ਵਫਦ ਦੀ ਅਗਵਾਈ ਵਿੱਚ ਹਿੱਸਾ ਲੈਣ ਇੱਥੇ ਪਹੁੰਚੇ ਹੋਏ ਸਨ। ਮੁੱਖ ਮੰਤਰੀ ਨੇ ਸਨਅਤੀ ਨੀਤੀ ਬਾਰੇ ਫੀਡਬੈਕ ਜਾਂ ਸੁਝਾਅ ਜਾਂ ਇਸ ਵਿੱਚ ਕਿਸੇ ਵੀ ਤਬਦੀਲੀ ਦੇ ਸਬੰਧ ਵਿੱਚ ਉਦਯੋਗਪਤੀਆਂ ਨੂੰ ਸੱਦਾ ਦਿੱਤਾ ਤਾਂ ਜੋ ਇਸ ਨੂੰ ਹੋਰ ਅਸਰਦਾਇਕ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਨੂੰ ਇਕ ਖੁਸ਼ੀਆਂ ਖੇੜਿਆਂ ਵਾਲਾ ਖੇਤਰ ਬਨਾਣਾ ਚਾਹੁੰਦੀ ਹੈ ਜਿਸ ਦੇ ਵਾਸਤੇ ਉਹ ਪੰਜਾਬ ਆਉਣ ਅਤੇ ਇੱਥੇ ਕੰਮ ਕਰਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਨਅਤੀ ਵਿਕਾਸ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏਗਾ ਅਤੇ ਇਸ ਨਾਲ ਸੂਬੇ ਅਤੇ ਉਦਯੋਗ ਵਿੱਚ ਸ਼ਕਤੀਸ਼ਾਲੀ ਭਾਈਵਾਲੀ ਕਾਇਮ ਹੋਵੇਗੀ। ਢੁਕਵੇਂ ਮਾਹੌਲ ਅਤੇ ਇਕਸਾਰ ਮੌਕੇ ਮੁਹੱਈਆ ਕਰਾਉਣ ਦਾ ਵਾਅਦਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਮੁੱਖ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਜਿਸ ਦੇ ਵਾਸਤੇ ਸੂਬਾ ਸਰਕਾਰ ਵੱਲੋਂ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮੁਹੱਈਆ ਕਰਾਉਣ, ਬਿਜਨਸ ਨੂੰ ਸੁਖਾਲਾ ਬਣਾਉਣ ਸਣੇ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।  ਕੈਪਟਨ ਅਮਰਿੰਦਰ ਸਿੰਘ

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *