Breaking News
Home / Breaking News / ਉਤਰੀ ਕੋਰੀਆ ‘ਚ ਪਰਮਾਣੂ ਪ੍ਰੀਖਣਾਂ ਕਾਰਨ ਡਿੱਗੀ ਸੁਰੰਗ, 200 ਲੋਕਾਂ ਦੀ ਮੌਤ

ਉਤਰੀ ਕੋਰੀਆ ‘ਚ ਪਰਮਾਣੂ ਪ੍ਰੀਖਣਾਂ ਕਾਰਨ ਡਿੱਗੀ ਸੁਰੰਗ, 200 ਲੋਕਾਂ ਦੀ ਮੌਤ

ਪਿਅਗਯਾਂਗ, 31 ਅਕਤੂਬਰ (ਚ.ਨ.ਸ.) : ਉੱਤਰੀ ਕੋਰੀਆ ਦੇ ਪਰਮਾਣੂ ਪਰੀਖਣ ਸਥਲ ਨੇੜੇ ਇਕ ਸੁਰੰਗ ਢਹਿ ਜਾਣ ਕਾਰਨ ਘੱਟ ਤੋਂ ਘੱਟ 200 ਲੋਕਾਂ ਦੀ ਮੌਤ ਹੋ ਗਈ ਹੈ। ਇਹ ਸੁਰੰਗ ਉਸ ਪਰਮਾਣੂ ਸਥਲ ਨੇੜੇ ਬਣਾਈ ਜਾ ਰਹੀ ਸੀ, ਜਿੱਥੇ ਬੀਤੀ ਦਿਨੀਂ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਕਈ ਪਰਮਾਣੂ ਪਰੀਖਣ ਕੀਤੇ ਸਨ। ਖਾਸ ਗੱਲ ਇਹ ਹੈ ਕਿ ਇਸ ਹਾਦਸੇ ਦਾ ਕਾਰਨ ਵੀ ਪਰਮਾਣੂ ਪਰੀਖਣਾਂ ਨੂੰ ਹੀ ਦੱਸਿਆ ਜਾ ਰਿਹਾ ਹੈ। ਇਕ ਉੱਤਰੀ ਕੋਰੀਆਈ ਅਧਿਕਾਰੀ ਦੇ ਹਵਾਲੇ ਨਾਲ ਜਾਣਕਾਰੀ ਦਿੰਦੇ ਹੋਏ ਉੱਥੋਂ ਦੀ ਸਮਾਚਾਰ ਏਜੰਸੀ ਨੇ ਦੱਸਿਆ ਕਿ 10 ਅਕਤੂਬਰ ਨੂੰ ਪਕਯੁਗਮ ਪਰਮਾਣੂ ਪਰੀਖਣ ਸਥਲ ਵਿਚ ਬਣ ਰਹੀ ਇਕ ਨਿਰਮਾਣ ਅਧੀਨ ਭੂਮੀਗਤ ਸੁਰੰਗ ਢਹਿ ਗਈ। ਸਮਾਚਾਰ ਏਜੰਸੀ ਨੇ ਦੱਸਿਆ ਕਿ ਸੁਰੰਗ ਢਹਿ ਜਾਣ ਨਾਲ ਇਸ ਵਿਚ ਕਰੀਬ 100 ਲੋਕ ਫਸ ਗਏ ਸਨ। ਜਲਦੀ ਹੀ ਰਾਹਤ ਕੰਮ ਸ਼ੁਰੂ ਕੀਤਾ ਗਿਆ ਪਰ ਰਾਹਤ ਕੰਮ ਦੌਰਾਨ ਹੀ ਸੁਰੰਗ ਇਕ ਵਾਰੀ ਫਿਰ ਡਿੱਗ ਗਈ। ਦੁਬਾਰਾ ਹੋਏ ਇਸ ਹਾਦਸੇ ਕਾਰਨ 200 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਰਿਪੋਰਟ ਮੁਤਾਬਕ 3 ਮਾਰਚ ਨੁੰ ਇੱਥੇ ਕਿਮ ਜੋਂਗ ਨੇ 6ਵਾਂ ਪਰਮਾਣੂ ਪਰੀਖਣ ਕੀਤਾ ਸੀ। ਇਹ ਪਰਮਾਣੂ ਪਰੀਖਣ ਇੰਨਾ ਸ਼ਕਤੀਸ਼ਾਲੀ ਸੀ ਕਿ ਇੱਥੋਂ ਦੀ ਜ਼ਮੀਨ ਵਿਚ ਦਰਾੜਾਂ ਆ ਗਈਆਂ ਸਨ ਅਤੇ ਇਹ ਕਾਫੀ ਕਮਜ਼ੋਰ ਹੋ ਗਈ ਸੀ। ਕਿਮ ਜੋਂਗ ਨੇ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਹੀ ਇੱਥੇ ਇਕ ਭੂਮੀਗਤ ਸੁਰੰਗ ਬਣਾਉਣ ਦਾ ਆਦੇਸ਼ ਦੇ ਦਿੱਤਾ।

About admin

Check Also

ਗੁਜਰਾਤ ਮਗਰੋਂ ਪੰਜਾਬ ‘ਚ ਮਰੀਜ਼ਾਂ ਨੂੰ ਚੜੇਗਾ ਬੱਕਰੀ ਦਾ ਖ਼ੂਨ

ਚੜ੍ਹਦੀਕਲਾ ਬਿਊਰੋ ================ ਲੁਧਿਆਣਾ, 20 ਮਈ : ਲੁਧਿਆਣਾ ਦੇ ਸਰਕਾਰੀ ਆਯੁਰਵੈਦਿਕ ਹਸਪਤਾਲ ਵਿੱਚ ਥੈਲੇਸੀਮੀਆ ਦੇ …

Leave a Reply

Your email address will not be published. Required fields are marked *