Breaking News
Home / Breaking News / ਵਿਧਾਇਕ ਅਮਾਨਤੁੱਲ੍ਹਾ ਖਾਨ ਦੀ ਮੁਅੱਤਲੀ ਰੱਦ

ਵਿਧਾਇਕ ਅਮਾਨਤੁੱਲ੍ਹਾ ਖਾਨ ਦੀ ਮੁਅੱਤਲੀ ਰੱਦ

ਨਵੀਂ ਦਿੱਲੀ, 31 ਅਕਤੂਬਰ (ਚ.ਨ.ਸ.) :   ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲ੍ਹਾ ਖਾਨ ਦੀ ਮੁਅੱਤਲੀ ਰੱਦ ਕਰ ਦਿੱਤੀ ਹੈ। ਇਸ ‘ਤੇ ਪਾਰਟੀ ਦੇ ਨੇਤਾ ਤੇ ਰਾਜਸਥਾਨ ‘ਚ ਇੰਚਾਰਜ ਕੁਮਾਰ ਵਿਸ਼ਵਾਸ ਨੇ ਵੱਡਾ ਬਿਆਨ ਦਿੱਤਾ ਹੈ। ਗੌਰਤਲਬ ਹੈ ਕਿ ਇਸੇ ਸਾਲ 30 ਅਪ੍ਰੈਲ ਨੂੰ ਅਮਾਨਤੁੱਲ੍ਹਾ ਖਾਨ ਨੇ ਬਿਆਨ ਜਾਰੀ ਕਰ ਕਿਹਾ ਸੀ ਕਿ ਕੁਮਾਰ ਵਿਸ਼ਵਾਸ, ਭਾਰਤੀ ਜਨਤਾ ਪਾਰਟੀ ਦੇ ਏਜੰਟ ਹਨ। ਵਿਸ਼ਵਾਸ ‘ਤੇ ਇਲਜ਼ਾਮ ਲਾਇਆ ਗਿਆ ਸੀ ਕਿ ਦਿੱਲੀ ਸਰਕਾਰ ਦੇ ਇੱਕ ਕੈਬਨਿਟ ਮੰਤਰੀ ਦੇ ਘਰ ‘ਚ ਚਾਰ ਵਿਧਾਇਕਾਂ ਦੀ ਬੈਠਕ ਹੋਈ ਸੀ ਜਿਸ ਤੋਂ ਬਾਅਦ ਕੁਮਾਰ ਵਿਸ਼ਵਾਸ਼ ਨੇ ਭਾਜਪਾ ਦੇ ਇਸ਼ਾਰੇ ‘ਤੇ ਪੰਜਾਬ ਤੇ ਨਗਰ ਨਿਗਮ ਚੋਣਾਂ ‘ਚ ਪ੍ਰਚਾਰ ਨਹੀਂ ਕੀਤਾ। ਖਾਨ ਨੇ ਇਲਜ਼ਾਮ ਲਾਇਆ ਸੀ ਕਿ ਕੁਮਾਰ ਵਿਸ਼ਵਾਸ਼ 30-30 ਕਰੋੜ ਰੁਪਏ ਦੇ ਕੇ ਵਿਧਾਇਕਾਂ ਨੂੰ ਪਾਰਟੀ ਛੱਡ ਕੇ ਬੀ.ਜੇ.ਪੀ. ‘ਚ ਜਾਣ ਦਾ ਲਾਲਚ ਦੇ ਰਹੇ ਸਨ। ਖਾਨ ਨੇ ਇਲਜ਼ਾਮ ਲਾਇਆ ਸੀ ਕਿ ਵਿਸ਼ਵਾਸ਼ ਆਮ ਆਦਮੀ ਪਾਰਟੀ ਨੂੰ ਤੋੜਨਾ ਚਾਹੁੰਦੇ ਹਨ। ਆਮ ਆਦਮੀ ਦੀ ਜਨਤਕ ਮਾਮਲਿਆਂ ਬਾਰੇ ਕਮੇਟੀ ਦੌਰਾਨ ਖਾਨ ਦੀ ਬਹਾਲੀ ਲਈ ਸਿਫਾਰਸ਼ ਆਪ ਨੇਤਾ ਆਤਿਸ਼ੀ ਮਰਲੇਨਾ ਦੀ ਪ੍ਰਧਾਨਗੀ ‘ਚ ਬਣੀ ਤਿੰਨ ਮੈਂਬਰੀ ਕਮੇਟੀ ‘ਤੇ ਰਿਪੋਰਟ ਦੀ ਕੀਤੀ ਗਈ। ਖਾਨ ਦੀ ਬਹਾਲੀ ਹੋਣ ਤੋਂ ਮੰਨਿਆ ਜਾ ਰਿਹਾ ਹੈ ਕਿ ਵਿਸ਼ਵਾਸ ‘ਤੇ ਲਾਏ ਇਲਜ਼ਾਮ ਸਹੀ ਹਨ। ਇਸੇ ਦੌਰਾਨ ਇਹ ਸਵਾਲ ਵੀ ਉੱਠ ਰਹੇ ਹਨ ਕੀ ਹੁਣ ਵਿਸ਼ਵਾਸ ‘ਤੇ ਕੀ ਕਾਰਵਾਈ ਹੋਵੇਗੀ? ਖਾਨ ਦੀ ਬਹਾਲੀ ਤੋਂ ਬਾਅਦ ਕੁਮਾਰ ਵਿਸ਼ਵਾਸ਼ ਭੜਕ ਗਏ। ਜਦੋਂ ਉਨ੍ਹਾਂ ਤੋਂ ਇਸ ਮਸਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਮਾਨਤੁੱਲ੍ਹਾ ‘ਤੇ ਕੀ ਕਹਾਂ? ਉਹ ਲੋਕਤਾਂਤਰਿਕ ਜਨਤਾ ਪਾਰਟੀ ਤੋਂ ਆਏ ਸੰਪ੍ਰਦਾਇਕ ਮਾਮਲੇ ‘ਚ ਫਸੇ ਇਨਸਾਨ ਹਨ। ਉਹ ਸਿਰਫ ਮੁਖੌਟਾ ਹੈ, ਉਨ੍ਹਾਂ ਪਿੱਛੇ ਕੁਝ ਹੋਰ ਬੰਦੇ ਸਾਜ਼ਿਸ਼ ਕਰ ਰਚ ਰਹੇ ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *