Breaking News
Home / Breaking News / ਸੰਤ ਭਿੰਡਰਾਂ ਵਾਲਿਆਂ ਦਾ ਪੁਤਲਾ ਸਾੜਣ ‘ਤੇ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ

ਸੰਤ ਭਿੰਡਰਾਂ ਵਾਲਿਆਂ ਦਾ ਪੁਤਲਾ ਸਾੜਣ ‘ਤੇ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ

ਮ੍ਰਿਤਸਰ, 31 ਅਕਤੂਬਰ (ਵਿਨੈ ਕੋਛੜ) : ਕਿ ਵਿਪਨ ਦੇ ਕਤਲ ਪਿਛੇ ਵੱਖਵਾਦੀ ‘ਤੇ ਨਹੀ? ਇਸ ਬਾਰੇ ਰਾਜ਼ਨੀਤੀ ਵੀ ਸ਼ੁਰੂ ਹੋ ਗਈ। ਕਈ ਹਿੰਦੂ ਸੰਗਠਨਾਂ ਦਾ ਸਾਫ ਤੌਰ ‘ਤੇ ਕਹਿਣਾ ਸੀ ਕਿ ਇਸ ਘਟਨਾ ਨੂੰ ਸੋਚੀ ਸਮਝੀ ਸਾਜਿਸ਼ ਦੇ ਤਹਿਤ ਅੰਜ਼ਾਮ ਦਿੱਤਾ ਗਿਆ। ਅੱਜ ਤੋਂ 2 ਸਾਲ ਪਹਿਲਾਂ ਵਿਪਨ ਨੇ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਪੁਤਲਾ ਸਾੜਿਆ ਸੀ। ਜਿਸ ਦੀਆਂ ਤਸਵੀਰਾਂ ਨੂੰ ੋਸ਼ੋਸ਼ਲ ਮੀਡੀਆ ‘ਚ ਵਾਈਰਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹੀ ਵਿਪਨ ਨੂੰ ਮਾਰਨ ਲਈ ਯੋਜਨਾ ਬਣਨੀ ਸ਼ੁਰੂ ਹੋ ਗਈ। ਬਸ ਜ਼ਰੂਰਤ ਸੀ ਇਸ ਨੂੰ ਨੇਪੜੇ ਚਾੜਣ ਦੀ। ਜਾਣਕਾਰੀ ਮੁਤਾਬਕ ਜਿੰਨ੍ਹਾ ਵਿਅਕਤੀਆਂ ਨੇ ਉਕਤ ਘਟਨਾ ਨੂੰ ਅੰਜ਼ਾਮ ਦਿੱਤਾ ਉਹ ਸਾਰੇ ਸਿੱਖ ਸਨ ਅਤੇ ਉਨ੍ਹਾਂ ਦੇ ਹੱਥਾਂ ਵਿਚ ਵਿਦੇਸ਼ੀ ਪਿਸਟਲ ਸਨ। ਜਿਹੜੇ ਕਿ ਇੱਥੋਂ ਦੀ ਪੁਲਿਸ ਕੋਲ ਵੀ ਨਹੀਂ ਮੌਜ਼ੂਦ ਹਨ। ਇਹ ਸਾਰੀਆਂ ਤਸਵੀਰਾਂ ਵਾਰਦਾਤ ਵਾਲੀ ਥਾਂ ਦੇ ਨੇੜੇ ਦੀ ਦੁਕਾਨ ‘ਤੇ ਲੱਗੇ ਸੀ.ਸੀ.ਟੀ.ਵੀ ਫੁਟੇਜ਼ ‘ਚ ਕੈਦ ਹੋ ਗਈਆਂ। ਜਿੰਨ੍ਹਾਂ ਨੂੰ ਖੰਗਲਿਆਂ ‘ਤੇ ਵੇਖਣ ਉੱਤੇ ਪਾਇਆ ਗਿਆ ਕਿ ਕਿਸ ਤਰ੍ਹਾਂ 2 ਸਿੱਖ ਨੌਜਵਾਨ ਪਿੱਛੋਂ ਦੀ ਆਉਂਦੇ ਹਨ ਅਤੇ ਵਿਪਨ ‘ਤੇ 15 ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਹਨ। ਸਰੇ ਬਾਜ਼ਾਰ ‘ਚ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਕੋਈ ਆਮ ਨਹੀਂ ਹੋ ਸਕਦੇ ਕਿਸੇ ਵੱਖਵਾਦੀ ਸੰਗਠਨ ਨਾਲ ਸੰਬੰਧ ਰੱਖਣ ਵਾਲਾ ਹੀ ਇਸ ਨੂੰ ਅੰਜ਼ਾਮ ਦੇ ਸਕਦਾ ਹੈ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *