Breaking News
Home / Breaking News / ਪੰਚਾਇਤ ਦੇ ਮਾਮਲੇ ‘ਤੇ ਅਕਾਲੀ-ਕਾਂਗਰਸੀ ਭਿੜੇ, ਸਾਬਕਾ ਵਿਧਾਇਕ ਬੱਬੇਹਾਲੀ ਦਾ ਪੁੱਤ ਜ਼ਖ਼ਮੀ

ਪੰਚਾਇਤ ਦੇ ਮਾਮਲੇ ‘ਤੇ ਅਕਾਲੀ-ਕਾਂਗਰਸੀ ਭਿੜੇ, ਸਾਬਕਾ ਵਿਧਾਇਕ ਬੱਬੇਹਾਲੀ ਦਾ ਪੁੱਤ ਜ਼ਖ਼ਮੀ

ਗੁਰਦਾਸਪੁਰ, 31 ਅਕਤੂਬਰ (ਚ.ਨ.ਸ.) : ਸਥਾਨਕ ਮਿਲਕ ਪਲਾਂਟ ਦੇ ਚੇਅਰਮੈਨ ਤੇ ਗੁਰਦਾਸਪੁਰ ਤੋਂ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਪੁੱਤਰ ‘ਤੇ ਹਮਲੇ ਦੀਆਂ ਖਬਰਾਂ ਮਗਰੋਂ ਉਨ੍ਹਾਂ ਦੇ ਹੀ ਪਿੰਡ ਦੇ ਚਾਰ ਕਾਂਗਰਸੀ ਵਰਕਰ ਵੀ ਜ਼ਖ਼ਮੀ ਹੋਣ ਦਾ ਪਤਾ ਲੱਗਾ ਹੈ। ਸਵੇਰੇ ਜਦੋਂ ਬੱਬੇਹਾਲੀ ਦੇ ਪੁੱਤਰ ਤੇ ਉਸ ਦੇ ਸਾਥੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ ਤਾਂ ਪੁਲਿਸ ਨੇ ਕੁਝ ਵੀ ਨਹੀਂ ਸੀ ਦੱਸਿਆ। ਹੁਣ ਪੁਲਿਸ ਨੇ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਝਗੜੇ ਵਿੱਚ ਦੋਵਾਂ ਪਾਰਟੀਆਂ ਦੇ ਲੋਕ ਜ਼ਖ਼ਮੀ ਹੋਏ ਹਨ। ਕਾਂਗਰਸੀਆਂ ਮੁਤਾਬਕ ਪਿੰਡ ਬੱਬੇਹਾਲੀ ਵਿੱਚ ਪੰਚਾਇਤ ਬੁਲਾਈ ਹੋਈ ਸੀ, ਜਿਸ ਵਿੱਚ ਪੰਚਾਇਤ ਨੂੰ ਦੋ ਹਿੱਸਿਆਂ ਵਿੱਚ ਵੰਡੇ ਜਾਣ ‘ਤੇ ਵਿਚਾਰ ਹੋ ਰਿਹਾ ਸੀ। ਉਨ੍ਹਾਂ ਮੁਤਾਬਕ ਜਦੋਂ ਪੰਚਾਇਤ ਵਿਭਾਗ ਦੇ ਅਧਿਕਾਰੀ ਕਾਰਵਾਈ ਕਰਨ ਲੱਗੇ ਤਾਂ ਅਮਰਜੋਤ ਸਿੰਘ ਬੱਬੇਹਾਲੀ ਨੇ ਆਪਣੇ ਸਾਥੀਆਂ ਨਾਲ ਪਹੁੰਚ ਕੇ ਹਮਲਾ ਕਰ ਦਿੱਤਾ। ਆਪਣੇ ਪੱਖ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਇੱਕ ਵੀਡੀਓ ਵੀ ਪੇਸ਼ ਕੀਤੀ ਪਰ ਉਸ ਵਿੱਚ ਦੋਵੇਂ ਧਿਰਾਂ ਪੱਥਰਬਾਜ਼ੀ ਕਰਦੀਆਂ ਵਿਖਾਈ ਦੇ ਰਹੀਆਂ ਹਨ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *