Breaking News
Home / Breaking News / ਕਤਲੋਗਾਰਤ ਦੀਆਂ ਚਾਰ ਵੱਡੀਆਂ ਵਾਰਦਾਤਾਂ ਨਾਲ ਕੰਬਿਆ ਪੰਜਾਬ

ਕਤਲੋਗਾਰਤ ਦੀਆਂ ਚਾਰ ਵੱਡੀਆਂ ਵਾਰਦਾਤਾਂ ਨਾਲ ਕੰਬਿਆ ਪੰਜਾਬ

ਚੰਡੀਗੜ੍ਹ, 30 ਅਕਤੂਬਰ (ਚੜ੍ਹਦੀਕਲਾ ਬਿਊਰੋ) :  ਪੰਜਾਬ ਵਿਚ ਕਾਨੂੰਨ ਵਿਵਸਥਾ ਕਿਸ ਹੱਦ ਤਕ ਵਿਗੜ ਚੁੱਕੀ ਹੈ ਇਸ ਦੀ ਮਿਸਾਲ ਸੋਮਵਾਰ ਨੂੰ ਪੰਜਾਬ ਵਿਚ ਹੋਈਆਂ ਵੱਡੀਆਂ ਵਾਰਦਾਤਾਂ ਤੋਂ ਦੇਖਣ ਨੂੰ ਮਿਲਦੀ ਹੈ।  ਸੂਬੇ ਦੇ ਸ਼ਹਿਰ ਅੰਮ੍ਰਿਤਸਰ, ਮਲੇਰਕੋਟਲਾ, ਜਗਰਾਉਂ ਅਤੇ ਤਰਨਤਾਰਨ ‘ਚ ਹਥਿਆਰਬੰਦ ਹਮਲਾਵਰਾਂ ਵੱਲੋਂ ਬਿਨ੍ਹਾਂ ਕਿਸੇ ਡਰ ਦੇ ਸ਼ਰ੍ਹੇਆਮ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਪਹਿਲੀ ਘਟਨਾ ਅੰਮ੍ਰਿਤਸਰ ਦੀ ਹੈ। ਬਟਾਲਾ ਰੋਡ ‘ਤੇ ਹਿੰਦੂ ਸੰਘਰਸ਼ ਸੈਨਾ ਦੇ ਪ੍ਰਧਾਨ ਵਿਪਨ ਸ਼ਰਮਾ ਦਾ ਸ਼ਰੇਆਮ ਭਰੇ ਬਾਜ਼ਾਰ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰਾਂ ਨੇ ਵਿਪਨ ਸ਼ਰਮਾ ਨੂੰ ਲਗਾਤਾਰ ਪੰਜ ਗੋਲੀਆਂ ਮਾਰੀਆਂ ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਕਤਲ ਦੀ ਇਹ ਸਾਰੀ ਘਟਨਾ ਨੇੜੇ ਲੱਗੇ ਸੀ. ਸੀ.ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਜਿਸ ਵਿਚ ਇਕ ਹਮਲਾਵਰ ਦਾ ਚਿਹਰਾ ਨਜ਼ਰ ਆਇਆ ਹੈ। ਦੂਜੀ ਘਟਨਾ ਮਾਲੇਰਕੋਟਲਾ ਦੀ ਹੈ ਜਿੱਥੇ ਪਿੰਡ ਬੁਰਜ ਵਿਖੇ ਦਿਨ ਚੜ੍ਹਦੇ ਹੀ ਸਕੂਲ ਡਿਊਟੀ ‘ਤੇ ਜਾ ਰਹੇ ਅਕਾਲੀ ਦਲ ਨਾਲ ਸੰਬੰਧਤ ਅਧਿਆਪਕ ਨੂੰ ਸ਼ਰੇਆਮ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੰਜ ਗੋਲੀਆਂ ਲੱਗਣ ਕਾਰਨ ਅਧਿਆਪਕ ਹਰਕੀਰਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਅਕਾਲੀ ਦਲ ਦੀ ਸਰਪੰਚ ਹੈ। ਫਿਲਹਾਲ ਇਸ ਕਤਲ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *