Breaking News
Home / Breaking News / ਅਬੋਹਰ ਦਾ ਨਾਮ ਪਹਿਲੇ ਦਸ ਸਾਫ-ਸੁਥਰੇ ਸ਼ਹਿਰਾਂ ‘ਚ ਹੋਵੇਗਾ ਸ਼ਾਮਲ:ਸਿੱਧ

ਅਬੋਹਰ ਦਾ ਨਾਮ ਪਹਿਲੇ ਦਸ ਸਾਫ-ਸੁਥਰੇ ਸ਼ਹਿਰਾਂ ‘ਚ ਹੋਵੇਗਾ ਸ਼ਾਮਲ:ਸਿੱਧ

ਫਾਜ਼ਿਲਕਾ, 27 ਅਕਤੂਬਰ (ਪੱਤਰ ਪ੍ਰੇਰਕ) : ਪੰਜਾਬ ਦੇ ਸਥਾਨਕ ਸਰਕਾਰ ਤੇ ਸੈਰ-ਸਪਾਟਾ ਮਾਮਲੇ ਪੁਰਾਤੱਤਵ ਅਤੇ ਅਜਾਇਬ ਘਰ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਅਬੋਹਰ ਦੇ ਲੋਕਾਂ ਨਾਲ ਵਿਕਾਸ ਪੱਖੋਂ ਕੀਤੇ ਗਏ ਪੱਖ-ਪਾਤ ਨੂੰ ਫੁਲ-ਸਟਾਪ ਲਗਾ ਕੇ ਵਿਕਾਸ ਦੀ ਰੇਲ-ਗੱਡੀ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਬੋਹਰ ਜੋ ਸਵੱਛਤਾ ਪੱਖੋਂ 420ਵੇਂ ਨੰਬਰ ਤੱਕ ਦਿੱਤਾ ਗਿਆ ਸੀ, ਉਸ ਨੂੰ ਬਹੁਤ ਜਲਦ ਵਿਕਾਸ ਕਰਵਾ ਕੇ ਪਹਿਲੇ ਦਸ ਸ਼ਹਿਰਾਂ ਵਿੱਚ ਸ਼ਾਮਲ ਕਰਵਾਇਆ ਜਾਵੇਗਾ। ਕੈਬਨਿਟ ਮੰਤਰੀ ਸ. ਸਿੱਧੂ ਨੇ ਅੱਜ ਅਬੋਹਰ ਵਿਖੇ ਅਮਰੁਤ ਸਕੀਮ ਅਧੀਨ ਲਗਭਗ 163.60 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਸਿਸਟਮ ਵਿੱਚ ਸੁਧਾਰ ਲਿਆਉਣ ਅਤੇ ਪੀਣ ਵਾਲੇ ਸਾਫ ਪਾਣੀ ਸ਼ਹਿਰ ਵਾਸੀਆਂ ਨੂੰ ਮੁਹੱਈਆ ਕਰਵਾਉਣ ਲਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਬੋਹਰ ਦੇ ਵਿਕਾਸ ਕਾਰਜਾਂ ਕਰਨ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਆਪਣੇ ਸ਼ੇਅਰੋ-ਸ਼ਾਇਰੀ ਵਾਲੇ ਵੱਖਰੇ ਤੇ ਨਿਵੇਕਲੇ ਅੰਦਾਜ਼ ਵਿੱਚ ਕਿਹਾ ਕਿ ਅਬੋਹਰ ਦੇ ਦੁੱਖ ਭਰੇ ਦਿਨ ਬੀਤੇ ਚੁੱਕੇ ਹਨ ਤੇ ਹੁਣ ਇਥੋਂ ਦੇ ਲੋਕਾਂ ਲਈ ਖੁਸ਼ੀ ਭਰੇ ਦਿਨ ਸ਼ੁਰੂ ਹੋ ਗਏ ਹਨ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *