Breaking News
Home / Breaking News / ਆਈ.ਐਸ. ਦੀ ਹਾਰ ਪਿਛੋਂ ਭਾਰਤ ਪਰਤਣ ਲੱਗੇ ਅਤਿਵਾਦੀ

ਆਈ.ਐਸ. ਦੀ ਹਾਰ ਪਿਛੋਂ ਭਾਰਤ ਪਰਤਣ ਲੱਗੇ ਅਤਿਵਾਦੀ

ਨਵੀਂ ਦਿੱਲੀ, 26 ਅਕਤੂਬਰ (ਪੱਤਰ ਪ੍ਰੇਰਕ) : ਦੁਨੀਆ ਭਰ ਵਿੱਚ ਦਹਿਸ਼ਤ ਫੈਲਾਉਣ ਵਾਲੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦਾ ਸੀਰੀਆ ਦੇ ਸ਼ਹਿਰ ਰੱਕਾ ਤੋਂ ਤਕਰੀਬਨ ਸਫਾਇਆ ਹੋ ਗਿਆ ਮੰਨਿਆ ਜਾ ਰਿਹਾ ਹੈ। ਉਸ ਦੇ ਇਨ੍ਹਾਂ ਹਾਲਾਤ ਨੇ ਦੂਜੇ ਦੇਸ਼ਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕੀਤਾ ਹੈ। ਇਸ ਵਿੱਚ ਭਾਰਤ ਵੀ ਸ਼ਾਮਲ ਹੈ। ਦਰਅਸਲ ਕੇਰਲ ਪੁਲਿਸ ਨੇ ਵੀਰਵਾਰ ਨੂੰ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਦੇ ਸਬੰਧ ਆਈ.ਐਸ. ਨਾਲ ਮੰਨੇ ਜਾ ਰਹੇ ਹਨ। ਇਸ ਦੇ ਨਾਲ ਬੀਤੇ ਕੱਲ੍ਹ ਯਾਨੀ ਬੁੱਧਵਾਰ ਨੂੰ ਪੁਲਿਸ ਨੇ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਵਿੱਚ ਅਬਦੁਲ ਰੱਜ਼ਾਕ, ਮੀਦਿਲਾਜ ਤੇ ਐਮਵੀ ਰਾਸ਼ਿਦ ਨਾਮ ਦੇ ਨੌਜਵਾਨ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਲ ਹੀ ਵਿੱਚ ਤੁਰਕੀ ਤੋਂ ਪਰਤੇ ਹਨ। ਸ਼ੱਕੀਆਂ ਦੇ ਫੜੇ ਜਾਂ ਤੋਂ ਬਾਅਦ ਭਾਰਤੀ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧ ਗਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਤੋਂ ਲਾਪਤਾ ਹੋਣ ਤੋਂ ਬਾਅਦ ਆਈ.ਐਸ. ਵਿੱਚ ਸ਼ਾਮਲ ਹੋਏ ਇਹ ਸ਼ੱਕੀ ਦੇਸ਼ ਲਈ ਵੱਡਾ ਖ਼ਤਰਾ ਸਾਬਤ ਹੋ ਸਕਦੇ ਹਨ। ਪੁਲਿਸ ਦੀ ਮੰਨੀਏ ਤਾਂ ਇਹ ਸਲੀਪਰ ਸੈੱਲ ਦੀ ਭੂਮਿਕਾ ਨਿਭਾਅ ਸਕਦੇ ਹਨ। ਦੇਸ਼ ਵਿੱਚ ਵੱਡਾ ਅੱਤਵਾਦੀ ਹਮਲਾ ਵੀ ਕਰ ਸਕਦੇ ਹਨ। ਕਾਊਂਟਰ-ਟੈਰੋਰਿਜ਼ਮ ਅਧਿਕਾਰੀਆਂ ਦੀ ਮੰਨੀਏ ਤਾਂ ਇਹ ਅੱਤਵਾਦੀ ਭਾਰਤ ਵਿੱਚ ਸਾਲ 2014 ਵਿੱਚ ਨਿੱਜੀ ਤੇ ਸਮੂਹਾਂ ਵਿੱਚ ਇਰਾਕ, ਸੀਰੀਆ ਤੇ ਅਫਗਾਨਿਸਤਾਨ ਗਏ ਸਨ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *