Breaking News
Home / Breaking News / ਗ਼ਲਤੀ ਨਾਲ ਪਾਕਿ ਗਏ ਫ਼ੌਜੀ ਚੰਦੂ ਦਾ ਕੋਰਟ ਮਾਰਸ਼ਲ

ਗ਼ਲਤੀ ਨਾਲ ਪਾਕਿ ਗਏ ਫ਼ੌਜੀ ਚੰਦੂ ਦਾ ਕੋਰਟ ਮਾਰਸ਼ਲ

ਮੁੰਬਈ, 26 ਅਕਤੂਬਰ (ਪੱਤਰ ਪ੍ਰੇਰਕ) : ਕੰਟਰੋਲ ਰੇਖਾ (ਐਲ.ਓ.ਸੀ.) ‘ਤੇ ਡਿਊਟੀ ਦੌਰਾਨ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ‘ਚ ਚਲੇ ਗਏ ਭਾਰਤੀ ਸੈਨਿਕ ਚੰਦੂ ਚੌਹਾਨ ਨੂੰ ਆਰਮੀ ਕੋਰਟ ਨੇ ਦੋਸ਼ੀ ਠਹਿਰਾਇਆ ਹੈ। ਉਸ ਨੂੰ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਜਨਵਰੀ ‘ਚ ਪਾਕਿਸਤਾਨ ਨੇ ਚੰਦੂ ਨੂੰ ਭਾਰਤ ਨੂੰ ਸੌਂਪਿਆ ਸੀ ਤੇ ਇਹ 37 ਰਾਈਫਲਜ਼ ‘ਚ ਤਾਇਨਾਤ ਸੀ। ਫੌਜ ਦੇ ਸੂਤਰਾਂ ਨੇ ਦੱਸਿਆ ਹੈ ਆਰਮੀ ਕੋਰਟ ਨੇ ਚੰਦੂ ਬਾਬੂਲਾਲ ਚੌਹਾਨ ਨੂੰ ਸਜ਼ਾ ਸੁਣਾਈ ਹੈ ਪਰ ਇਸ ਲਈ ਅਫਸਰਾਂ ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਉਨ੍ਹਾਂ ਦੱਸਆ ਕਿ ਮਾਮਲੇ ਦੀ ਸੁਣਵਾਈ ਜਨਰਲ ਕੋਰਟ ਮਾਰਸ਼ਲ ਜ਼ਰੀਏ ਕੀਤੀ ਗਈ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *