Breaking News
Home / Breaking News / ਨਿਵੇਸ਼ਕਾਂ ਨੇ ਮਿੰਟਾਂ ‘ਚ ਹੀ ਕਮਾਏ 70 ਹਜ਼ਾਰ ਕਰੋੜ

ਨਿਵੇਸ਼ਕਾਂ ਨੇ ਮਿੰਟਾਂ ‘ਚ ਹੀ ਕਮਾਏ 70 ਹਜ਼ਾਰ ਕਰੋੜ

ਨਵੀਂ ਦਿੱਲੀ, 25 ਅਕਤੂਬਰ (ਪੱਤਰ ਪ੍ਰੇਰਕ) : ਮੋਦੀ ਸਰਕਾਰ ਦੇ ਬੈਂਕਿੰਗ ਸੈਕਟਰ ਨੂੰ ਲੈ ਕੇ ਕੀਤੇ ਗਏ ਵੱਡੇ ਐਲਾਨ ਨਾਲ ਘਰੇਲੂ ਨਿਵੇਸ਼ਕਾਂ ਨੂੰ ਅੱਜ ਵੱਡਾ ਫਾਇਦਾ ਹੋਇਆ। ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਖੁੱਲ੍ਹਦੇ ਹੀ ਬੈਂਕਿੰਗ ਸ਼ੇਅਰਾਂ ‘ਚ ਜ਼ੋਰਦਾਰ ਉਛਾਲ ਦੇਖਣ ਨੂੰ ਮਿਲਿਆ। ਐਸ.ਬੀ.ਆਈ., ਪੀ.ਐਨ.ਬੀ., ਬੈਂਕ ਆਫ ਬੜੌਦਾ ਸਮੇਤ 12 ਸਰਕਾਰੀ ਬੈਂਕਾਂ ਦੇ ਸ਼ੇਅਰ 15-38 ਫੀਸਦੀ ਤਕ ਚੜ੍ਹ ਗਏ। ਅਜਿਹੇ ‘ਚ ਸਿਰਫ ਕੁਝ ਮਿੰਟਾਂ ਦੌਰਾਨ ਹੀ ਬੈਂਕਿੰਗ ਸ਼ੇਅਰਾਂ ਦੇ ਨਿਵੇਸ਼ਕਾਂ ਦੀ ਸੰਪਤੀ ‘ਚ 70 ਹਜ਼ਾਰ ਕਰੋੜ ਰੁਪਏ ਦਾ ਵਾਧਾ ਹੋ ਗਿਆ। ਸ਼ੇਅਰ ਬਾਜ਼ਾਰ ਖੁੱਲ੍ਹਦੇ ਹੀ ਦੇਸ਼ ਦੇ 5 ਵੱਡੇ ਬੈਂਕਾਂ (ਐਸ.ਬੀ.ਆਈ., ਪੀ.ਐਨ.ਬੀ., ਬੈਂਕ ਆਫ ਬੜੌਦਾ, ਕੈਨਰਾ ਬੈਂਕ, ਬੈਂਕ ਆਫ ਇੰਡੀਆ) ਦੇ ਸ਼ੇਅਰ 20 ਫੀਸਦੀ ਤੋਂ ਜ਼ਿਆਦਾ ਚੜ੍ਹ ਗਏ। ਇਸ ਨਾਲ ਇਨ੍ਹਾਂ 5 ਬੈਂਕਾਂ ਦਾ ਬਾਜ਼ਾਰ ਪੂੰਜੀਕਰਨ 3,17,640 ਕਰੋੜ ਰੁਪਏ ਤੋਂ ਵਧ ਕੇ 3,86,520 ਕਰੋੜ ਰੁਪਏ ਹੋ ਗਿਆ। ਮਤਲਬ ਸਾਫ ਹੈ ਕਿ ਇਸ ਦੌਰਾਨ ਬੈਂਕਿੰਗ ਸ਼ੇਅਰਾਂ ‘ਚ ਨਿਵੇਸ਼ਕਾਂ ਦੀ ਸੰਪਤੀ 68,880 ਕਰੋੜ ਰੁਪਏ ਵਧ ਗਈ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *