Breaking News
Home / Breaking News / ਦੇਸ਼ ‘ਚ 8 ਨਵੰਬਰ ਨੂੰ ਮਨਾਇਆ ਜਾਵੇਗਾ ‘ਐਂਟੀ ਬਲੈਕਮਨੀ ਡੇਅ’ : ਜੇਤਲੀ

ਦੇਸ਼ ‘ਚ 8 ਨਵੰਬਰ ਨੂੰ ਮਨਾਇਆ ਜਾਵੇਗਾ ‘ਐਂਟੀ ਬਲੈਕਮਨੀ ਡੇਅ’ : ਜੇਤਲੀ

ਨਵੀਂ ਦਿੱਲੀ, 25 ਅਕਤੂਬਰ (ਚੜ੍ਹਦੀਕਲਾ ਬਿਊਰੋ) : ਵਿੱਤ ਮੰਤਰੀ ਅਰੁਣ ਜੇਤਲੀ ਨੇ ਬੁੱਧਵਾਰ ਨੂੰ ਇਕ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਭਾਜਪਾ 8 ਨਵੰਬਰ ਨੂੰ ਪੂਰੇ ਦੇਸ਼ ‘ਚ ਐਂਟੀ ਬਲੈਕਮਨੀ ਡੇਅ ਮਨਾਵੇਗੀ। ਇਸ ਮੌਕੇ ‘ਤੇ ਪਾਰਟੀ ਦੇ ਵੱਡੇ ਨੇਤਾ ਕਾਲੇਧਨ ਖਿਲਾਫ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਦੇ ਬਾਰੇ ‘ਚ ਲੋਕਾਂ ਨੂੰ ਜਾਣਕਾਰੀ ਦੇਣਗੇ। ਜੇਤਲੀ ਨੇ ਕਿਹਾ ਕਿ ਕਾਲੇਧਨ ‘ਤੇ ਕਾਬੂ ਪਾਉਣ ਲਈ ਨੋਟਬੰਦੀ ਇਕ ਅਹਿਮ ਕਦਮ ਸੀ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਖਾਤਿਆਂ ‘ਚ ਗੈਰ ਕਾਨੂੰਨੀ ਰਾਸ਼ੀ ਜਮ੍ਹਾ ਸੀ ਉਨ੍ਹਾਂ ‘ਤੇ ਕਰਵਾਈ ਕੀਤੀ ਗਈ ਹੈ। ਜੇਤਲੀ ਨੇ ਕਿਹਾ ਕਿ ਸੱਤਾ ‘ਚ ਰਹਿੰਦੇ ਸਮੇਂ ਕਾਂਗਰਸ ਦੇ ਕੋਲ ਕਾਲੇਧਨ ਰੋਕਣ ਦੇ ਕਈ ਮੌਕੇ ਸਨ ਪਰ ਕਾਂਗਰਸ ਸਰਕਾਰ ਨੇ ਕਦੀ ਉਨ੍ਹਾਂ ਨੇ ਕਦੀ ਕੋਸ਼ਿਸ਼ ਨਹੀਂ ਕੀਤੀ। ਜੇਤਲੀ ਨੇ ਕਿਹਾ ਕਿ ਨੋਟਬੰਦੀ ਦਾ ਇਕ ਮਕਸਦ ‘ਕੈਸ਼ਲੈੱਸ ਇਕਨਾਮੀ’ ਨੂੰ ਬੜਾਵਾ ਦੇਣਾ ਵੀ ਸੀ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *