Breaking News
Home / Breaking News / ਪਾਕਿ ਨਾਲ ਗੱਲਬਾਤ ਦਾ ਫੈਸਲਾ ਸਿਆਸੀ : ਰਾਵਤ.

ਪਾਕਿ ਨਾਲ ਗੱਲਬਾਤ ਦਾ ਫੈਸਲਾ ਸਿਆਸੀ : ਰਾਵਤ.

ਨਵੀਂ ਦਿੱਲੀ, 21 ਅਕਤੂਬਰ (ਚੜ੍ਹਦੀਕਲਾ ਬਿਊਰੋ) :  ਫੌਜ ਅਧਿਕਾਰੀ ਜਨਰਲ ਬਿਪੀਨ ਸਿੰਘ ਰਾਵਤ ਨੇ ਅੱਜ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੰਮੂ ਕਸ਼ਮੀਰ ‘ਚ ਸੁਰੱਖਿਆ ਦੀ ਸਥਿਤੀ ‘ਚ ਕਾਫੀ ਸੁਧਾਰ ਹੋਇਆ ਹੈ ਕਿ ਇਸ ਦਾ ਅੰਦਾਜ਼ਾ ਅੱਤਵਾਦੀਆਂ ਦੇ ਹਤਾਸ਼ ਹੋਣ ਨਾਲ ਲਗਾਇਆ ਜਾ ਸਕਦਾ ਹੈ। ਰਾਵਤ ਨੇ ਕਿਹਾ ਹੈ ਕਿ ਸਰਕਾਰ ਦੀ ਨੀਤੀਆਂ ਦਾ ਪਾਲਨ ਕਰਦੇ ਹੋਏ ਫੌਜ ਇਥੇ ਦੀ ਸਥਿਤੀ ‘ਚ ਸੁਧਾਰ ਲਿਆਉਣ ‘ਚ ਲੱਗੀ ਹੋਈ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਘਾਟੀ ਦੀ ਸ਼ਾਂਤੀ ਵਿਵਸਥਾ ਬਣਾਏ ਰੱਖਣ ਲਈ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਈ.) ਦੇ ਛਾਪੇ ਵੀ ਕਾਫੀ ਖਾਸ ਰਹੇ। ਜਨਰਲ ਰਾਵਤ ਨੇ ਕਿਹਾ ਹੈ ਕਿ ਫੌਜ ਨੂੰ ਜੋ ਵੀ ਕੰਮ ਮਿਲਿਆ ਹੈ, ਉਹ ਉਸ ਨੂੰ ਸਫਲਤਾਪੂਰਵਕ ਨਿਭਾਅ ਰਹੀ ਹੈ। ਇਸ ਦੌਰਾਨ ਪਾਕਿਤਸਾਨ ਨਾਲ ਗੱਲਬਾਤ ਨੂੰ ਲੈ ਕੇ ਰਾਵਤ ਨੇ ਕਿਹਾ ਹੈ ਕਿ ਇਸ ਤਰ੍ਹਾਂ ਦਾ ਕੋਈ ਫੈਸਲਾ ਰਾਜਨੀਤਿਕ ਤੌਰ ‘ਤੇ ਕੀਤਾ ਜਾਵੇਗਾ, ਵਾਲ ਕੱਟਣ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਵਾਲ ਕੱਟਣ ਕਾਂਡ ਕੋਈ ਚੁਣੌਤੀ ਨਹੀਂ ਹੈ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *