Breaking News
Home / Uncategorized / ਪਟਾਕਿਆਂ ‘ਤੇ ਪਾਬੰਦੀ ਕਾਰਨ ਪ੍ਰਦੂਸ਼ਣ 50 ਫ਼ੀਸਦੀ ਘਟਿਆ

ਪਟਾਕਿਆਂ ‘ਤੇ ਪਾਬੰਦੀ ਕਾਰਨ ਪ੍ਰਦੂਸ਼ਣ 50 ਫ਼ੀਸਦੀ ਘਟਿਆ

ਚੰਡੀਗੜ੍ਹ, 20 ਅਕਤੂਬਰ (ਪੱਤਰ ਪ੍ਰੇਰਕ) : ਇਸ ਵਾਰ ਸੁਪਰੀਮ ਕੋਰਟ ਤੇ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਪਟਾਕਿਆਂ ਤੋਂ ਫੈਲ ਰਹੇ ਪ੍ਰਦੂਸ਼ਣ ਦਾ ਸਖ਼ਤ ਨੋਟਿਸ ਲੈਦਿਆਂ ਕਈ ਤਰ੍ਹਾਂ ਦੀਆਂ ਰੋਕਾਂ ਲਾਈਆਂ ਗਈਆਂ ਸਨ। ਦਿੱਲੀ ਤੇ ਗੁਆਂਢੀ ਖੇਤਰਾਂ ਵਿੱਚ ਪਟਾਕਿਆਂ ਦੀ ਵਿਕਰੀ ‘ਤੇ ਮੁਕੰਮਲ ਰੋਕ ਲਾਈ ਗਈ ਸੀ, ਦੂਜੇ ਪਾਸੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਵਿੱਚ ਪਟਾਕਿਆਂ ਦੀ ਸੀਮਤ ਵਿਕਰੀ ਦੇ ਨਾਲ-ਨਾਲ ਚਲਾਉਣ ਲਈ ਵੀ 3 ਘੰਟਿਆਂ ਦਾ ਸਮਾਂ ਦਿੱਤਾ ਗਿਆ ਸੀ। ਅਦਾਲਤ ਦੇ ਇਸ ਫੈਸਲੇ ਦਾ ਚੰਡੀਗੜ੍ਹ ਦੇ ਵਾਤਾਵਰਨ ‘ਤੇ ਸਕਾਰਾਤਮਕ ਅਸਰ ਵਿਖਾਈ ਦਿੱਤਾ। ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਚੰਡੀਗੜ੍ਹ ਦੀ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਪਿਛਲੇ ਸਾਲ ਦੀ ਦੀਵਾਲੀ ਦੇ ਮੁਕਾਬਲੇ 50 ਫ਼ੀਸਦੀ ਘੱਟ ਦਰਜ ਕੀਤਾ ਗਿਆ। ਕਮੇਟੀ ਦੇ ਨਿਰਦੇਸ਼ਕ ਸੰਤੋਸ਼ ਕੁਮਾਰ ਨਾਲ ਕੀਤੀ ਗੱਲਬਾਤ ਮੁਤਾਬਕ ਸੈਕਟਰ 22 ਵਿੱਚ ਸਥਾਪਤ ਕੇਂਦਰ ਤੋਂ ਪ੍ਰਾਪਤ ਅੰਕੜੇ ਦੱਸਦੇ ਹਨ ਕਿ ਬੀਤੇ ਸਾਲ ਇੱਥੋਂ ਹਵਾ ਵਿੱਚ ਪ੍ਰਦੂਸ਼ਕਾਂ ਦੀ ਮਾਤਰਾ 316 ਮਾਪੀ ਗਈ ਸੀ ਜੋ ਇਸ ਸਾਲ ਦੀਵਾਲੀ ਵਾਲੇ ਦਿਨ 169 ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸੈਕਟਰ 17 ਵਿੱਚ ਬੀਤੇ ਸਾਲ ਦੇ ਮੁਕਾਬਲੇ ਪ੍ਰਦੂਸ਼ਣ 225 ਦੇ ਪੱਧਰ ਤੋਂ ਘਟ ਕੇ 97 ਦਰਜ ਕੀਤਾ ਗਿਆ ਹੈ। ਸੈਕਟਰ 29 ਜੋ ਸ਼ਾਂਤ ਜ਼ੋਨ ਐਲਾਨਿਆ ਗਿਆ ਸੀ, ਉਸ ਵਿੱਚ ਵੀ ਪੱਧਰ ਜੋ ਪਿਛਲੇ ਸਾਲ ਦੀਵਾਲੀ ਵਾਲੇ ਦਿਨ 330 ਸੀ ਉਹ ਬੀਤੇ ਦਿਨ 172 ਦਰਜ ਕੀਤਾ ਗਿਆ ਹੈ।

About admin

Check Also

ਧੁੰਦ ਕਾਰਨ ਆਵਾਜਾਈ ਪ੍ਰਭਾਵਿਤ, ਕਈ ਟਰੇਨਾਂ ਸਮੇਂ ਤੋਂ ਪਛੜੀਆਂ

ਨਵੀਂ ਦਿੱਲੀ, 1 ਜਨਵਰੀ (ਪੱਤਰ ਪ੍ਰੇਰਕ) : ਸਾਲ ਚੜ੍ਹਦਿਆਂ ਹੀ ਮੌਸਮ ਦਾ ਮਿਜਾਜ਼ ਬਦਲਿਆ ਹੈ। …

Leave a Reply

Your email address will not be published. Required fields are marked *