Breaking News
Home / Punjab / ਸੀ. ਬੀ. ਐਸ. ਈ. 10ਵੀਂ ਦੇ ਨਤੀਜਿਆਂ ‘ਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਸੀ. ਬੀ. ਐਸ. ਈ. 10ਵੀਂ ਦੇ ਨਤੀਜਿਆਂ ‘ਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਪਟਿਆਲਾ, 28 ਮਈ (ਚ.ਨ.ਸ) :   ਸੀ.ਬੀ.ਐਸ.ਈ. ਵੱਲੋਂ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਐਸ.ਐਸ. ਟੀ. ਨਗਰ ਪਟਿਆਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਵਿਚ 90 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ 12 ਵਿਦਿਆਰਥੀਆਂ ਨੇ 10 ਸੀ.ਜੀ.ਪੀ. ਏ. ਪ੍ਰਾਪਤ ਕੀਤੀ। 7 ਵਿਦਿਆਰਥੀਆਂ ਨੇ 9.8 ਸੀ. ਏ. ਪੀ.ਏ. ਅਤੇ ਤਿੰਨ ਵਿਦਿਆਰਥੀਆਂ ਨੇ 9.6 ਸੀ.ਏ. ਪੀ.ਏ ਲੈ ਕੇ ਪਾਸ ਹੋਏ। ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। 10  ਸੀ.ਜੀ.ਪੀ.ਏ. ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿਚੋਂ ਜਪੁਜੀ, ਰਮਨਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਰਜਨੀ, ਨਵਮ, ਬਲਵਿੰਦਰ ਕੌਰ,ਸਿਮਰਪ੍ਰੀਤ ਸਿੰਘ, ਅਲੀਸ਼ਾ, ਜਸਲੀਨ ਕੌਰ, ਨਵਦੀਪ ਕੌਰ, ਸਨਪ੍ਰੀਤ, ਅਮਨਦੀਪ ਸਿੰਘ ਰਹੇ। 9.8 ਸੀ.ਜੀ. ਪੀ. ਪ੍ਰਾਪਤ ਕਰਨ ਵਾਲੇ ਕਾਜਲ, ਪਿੰ੍ਰੋਸਪ੍ਰੀਤ ਸਿੰਘ, ਜਸਮੀਨ ਕੌਰ, ਸੁਨਿਧੀ ਚੋਪੜਾ ਰਹੇ ਅਤੇ 9.6 ਸੀ.ਜੀ.ਪੀ. ਏ. ਪ੍ਰਾਪਤ ਕਰਨ ਵਾਲੇ ਹਰਸਿਮਰਨ ਅਤੇ ਪ੍ਰਦੀਪ ਸਿੰਘ ਰਹੇ। ‘ਏ’  ਗਰੇਡ ਵਿਚ ਪਾਸ ਹੋਣ ਵਾਲੇ 30 ਵਿਦਿਆਰਥੀ  ਰਹੇ ਅਤੇ 43 ਵਿਦਿਆਰਥੀ ‘ਏ-2 ‘ ਗਰੇਡ ਨਾਲ ਪਾਸ ਹੋਏ । ਸਾਰੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ।  ਨਤੀਜੇ ਦੇ ਸੁਣਨ  ਨਾਲ ਹੀ ਸਾਰਿਆਂ ਦੇ ਚਿਹਰੇ ‘ਤੇ ਖੁਸ਼ੀ ਦੀ ਲਹਿਰ ਦੌੜ ਉਠੀ। ਇਹ ਨਤੀਜਾ   ਬੱਚਿਆਂ ਦੀ ਅਣਥਕ ਮਿਹਨਤ ਦਾ ਫਲ ਹੈ। ਇਸ ਖੁਸ਼ੀ ਦੇ ਮੌਕੇ ‘ਤੇ ਸਕੂਲ ਦੇ ਪ੍ਰਿੰਸੀਪਲ ਡਾ. ਕੰਵਲਜੀਤ ਕੌਰ ਜੀ ਨੇ ਕਿਹਾ ਕਿ ਇਸ ਸਫਲਤਾ ਦਾ ਸਿਹਰਾ ਮੇਰੇ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦੀ ਮਿਹਨਤ ਨੂੰ ਜਾਂਦਾ ਹੈ। ਇਸ ਮੌਕੇ ‘ਤੇ ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਜਸਵਿੰਦਰ ਕੌਰ ਦਰਦੀ ਜੀ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਬੱਚਿਆਂ ਦੇ ਮਾਪਿਆਂ ਦਾ ਮੂੰਹ ਮਿੱਠਾ ਕਰਵਾਇਆ ਤੇ ਭਵਿੱਖ ਵਿਚ ਅੱਗੇ ਵਧਦੇ ਰਹਿਣ ਦੀ ਅਸੀਸ ਦਿੱਤੀ।

About admin

Check Also

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ …

Leave a Reply

Your email address will not be published. Required fields are marked *