Breaking News
Home / Breaking News / ਯੂ.ਪੀ. ਪੁਲਿਸ ਨੇ ਰਾਹੁਲ ਦੇ ਘਰੇਲੂ ਨੌਕਰ ਵਾਲੇ ਫ਼ਾਰਮ ਨੂੰ ਕੀਤਾ ਵੈਰੀਫਾਈ

ਯੂ.ਪੀ. ਪੁਲਿਸ ਨੇ ਰਾਹੁਲ ਦੇ ਘਰੇਲੂ ਨੌਕਰ ਵਾਲੇ ਫ਼ਾਰਮ ਨੂੰ ਕੀਤਾ ਵੈਰੀਫਾਈ

ਗਾਜ਼ੀਆਬਾਦ, 27 ਮਈ (ਚ.ਨ.ਸ.) : ਯੂ. ਪੀ. ਪੁਲਿਸ ਦੀ ਘੋਰ ਲਾਪ੍ਰਵਾਹੀ ਉਦੋਂ ਸਾਹਮਣੇ ਆਈ, ਜਦੋਂ ਪੁਲਿਸ ਨੇ ਇਕ ਫਲੈਟ ਦੇ ਨੌਕਰ ਦੇ ਵੈਰੀਫਿਕੇਸ਼ਨ ਫਾਰਮ ਨੂੰ ਤਸਦੀਕ ਕਰ ਦਿੱਤਾ। ਇਸ ਫਾਰਮ ਵਿਚ ਨੌਕਰ ਦੀ ਫੋਟੋ ਦੀ ਥਾਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਫੋਟੋ ਲੱਗੀ ਹੋਈ ਹੈ। ਇੰਨਾ ਹੀ ਨਹੀਂ ਨੌਕਰ ਦਾ ਨਾਂ ਵੀ ਰਾਹੁਲ ਗਾਂਧੀ ਹੀ ਹੈ ਅਤੇ ਪਿਤਾ ਦੇ ਨਾਂ ਵਾਲੇ ਕਾਲਮ ਵਿਚ ਸਵ. ਰਾਜੀਵ ਗਾਂਧੀ ਲਿਖਿਆ ਹੋਇਆ ਹੈ ਅਤੇ ਪਤਾ ਵੀ 12 ਤੁਗਲਕ ਲੇਨ ਨਵੀਂ ਦਿੱਲੀ ਲਿਖਿਆ ਹੈ। ਇਸ ਦੇ ਬਾਵਜੂਦ ਪੁਲਿਸ ਨੇ ਇਸ ਫਾਰਮ ‘ਤੇ ਬਿਨਾਂ ਕਿਸੇ ਜਾਂਚ ਦੇ ਤਸਦੀਕ ਕਰਕੇ ਮੋਹਰ ਲਗਾ ਦਿੱਤੀ ਹੈ। ਦਰਅਸਲ ਪੂਰਾ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਗਾਜ਼ੀਆਬਾਦ ਦੇ ਇੰਦਰਾਪੁਰਮ ਵਿਚ ਘਰੇਲੂ ਨੌਕਰਾਂ ਦੇ ਤਸਦੀਕ ਵਾਲੇ ਫਾਰਮ ਦਾ ਨਿਰੀਖਣ ਚੱਲ ਰਿਹਾ ਸੀ। ਇਸ ਦੌਰਾਨ ਸਟਾਫ ਨੂੰ ਜਿਉਂ ਹੀ ਇਹ ਫਾਰਮ ਮਿਲਿਆ, ਉਸ ‘ਚ ਹਫੜਾ-ਦਫੜੀ ਮਚ ਗਈ। ਉਸ ਫਾਰਮ ਵਿਚ ਬਾਕਾਇਦਾ ਇੰਦਰਾਪੁਰਮ ਥਾਣੇ ਦੀ ਮੋਹਰ ਲੱਗੀ ਸੀ। ਇਸਦੇ ਮਗਰੋਂ ਇਸ ਦੀ ਸ਼ਿਕਾਇਤ ਕੀਤੀ ਗਈ। ਇਸ ਦਰਮਿਆਨ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੁਣ ਪੁਲਿਸ ਜਾਂਚ ਦੀ ਗੱਲ ਕਰ ਰਹੀ ਹੈ।

C

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *