Breaking News
Home / Breaking News / ਪਨਾਮਾ ਪੇਪਰ ਲੀਕ ਕਰਨ ਵਾਲੀ ਪੱਤਰਕਾਰ ਦੀ ਹੱਤਿਆ

ਪਨਾਮਾ ਪੇਪਰ ਲੀਕ ਕਰਨ ਵਾਲੀ ਪੱਤਰਕਾਰ ਦੀ ਹੱਤਿਆ

ਮਾਲਟਾ, 17 ਅਕਤੂਬਰ (ਪੱਤਰ ਪ੍ਰੇਰਕ) : ਮਾਲਟਾ ਦੇ ਵਿਦੇਸ਼ੀ ਕਰ ਪਨਾਹਗਾਹ ਦੇ ਬਾਰੇ ਵਿਚ ਖੁਲਾਸਾ ਕਰਨ ਵਾਲੀ ਖੋਜੀ ਪੱਤਰਕਾਰ ਦੀ ਹੱਤਿਆ ਕਰ ਦਿੱਤੀ ਗਈ ਹੈ। ਪਨਾਮਾ ਪੇਪਰ ਲੀਕਸ ਨੇ ਦੁਨੀਆ ਭਰ ਦੇ ਵੱਡੇ-ਵੱਡੇ ਨੇਤਾਵਾਂ ਦੇ ਬਾਰੇ ਵਿਚ ਖੁਲਾਸੇ ਕੀਤੇ ਸਨ ਪਰ ਇਸ ਲੀਕ ਪਿੱਛੇ ਜਿਸ ਪੱਤਰਕਾਰ ਦਾ ਹੱਥ ਸੀ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ। ਇਸ ਪੱਤਰਕਾਰ ਨੇ ਦੁਨੀਆ ਭਰ ਦੇ ਰਾਜਨੀਤਕ ਅਤੇ ਉਦਯੋਗਿਕ ਪਰਿਵਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪਨਾਮਾ ਪੇਪਰ ਲੀਕਸ ਨੂੰ ਸਾਰਿਆਂ ਸਾਹਮਣੇ ਲਿਆਉਣ ਵਾਲੀ ਪੱਤਰਕਾਰ ਡੈਫਨੀ ਕੈਰੂਆਨਾ ਗਲੈਜਿਆ ਦੀ ਬੰਬ ਧਮਾਕੇ ਵਿਚ ਮੌਤ ਹੋ ਗਈ ਹੈ। ਉਸ ਦੀ ਮੌਤ ਮਾਲਟਾ ਵਿਚ ਉਨ੍ਹਾਂ ਦੀ ਕਾਰ ਵਿਚ ਹੋਏ ਬੰਬ ਧਮਾਕੇ ਵਿਚ ਹੋਈ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *