Breaking News
Home / Breaking News / ਝਾਰਖੰਡ ‘ਚ ਭੁੱਖਮਰੀ ਕਾਰਨ 11 ਸਾਲਾ ਬੱਚੀ ਦੀ ਮੌਤ

ਝਾਰਖੰਡ ‘ਚ ਭੁੱਖਮਰੀ ਕਾਰਨ 11 ਸਾਲਾ ਬੱਚੀ ਦੀ ਮੌਤ

ਸਿਮਡੇਗਾ, 17 ਅਕਤੂਬਰ (ਪੱਤਰ ਪ੍ਰੇਰਕ) : ਝਾਰਖੰਡ ਦੇ ਸਿਮਡੇਗਾ ‘ਚ 11 ਸਾਲਾ ਬੱਚੀ ਦੀ ਭੁੱਖਮਰੀ ਨਾਲ ਮੌਤ ਹੋ ਗਈ। ਪਰਿਵਾਰ ਵਾਲਿਆਂ ਕੋਲ ਬੱਚੀ ਨੂੰ ਦੇਣ ਨੂੰ ਰਾਸ਼ਨ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਸਰਕਾਰੀ ਡਿਪੂ ਤੋਂ ਰਾਸ਼ਨ ਨਹੀਂ ਮਿਲਿਆ। ਇਨ੍ਹਾਂ ਨੂੰ ਰਾਸ਼ਨ ਇਸ ਲਈ ਨਹੀਂ ਮਿਲਿਆ ਕਿਉਂਕਿ ਰਾਸ਼ਨ ਕਾਰਨ ਅਧਾਰ ਕਾਰਡ ਨਾਲ ਲਿੰਕ ਨਹੀਂ ਸੀ। ਯਾਨੀ ਅਸਿੱਧੇ ਢੰਗ ਨਾਲ ਬੱਚੀ ਦੀ ਇਸ ਮੌਤ ਲਈ ਅਧਾਰ ਕਾਰਡ ਜ਼ਿੰਮੇਵਾਰ ਹੈ। ਇਸ ਕੁੜੀ ਦੀ ਮੌਤ 28 ਸਤੰਬਰ ਨੂੰ ਹੋਈ ਸੀ ਕਿਉਂਕਿ ਮਾਂ ਕੋਲ ਬੱਚੀ ਨੂੰ ਦੇਣ ਨੂੰ ਖਾਣਾ ਨਹੀਂ ਸੀ। ਦਰਅਸਲ ਪਰਿਵਾਰ ਦਾ ਅਧਾਰ ਕਾਰਡ ਰਾਸ਼ਨ ਕਾਰਡ ਨਾਲ ਲਿੰਕ ਨਹੀਂ ਹੋਇਆ ਜਿਸ ਕਰਕੇ ਉਨ੍ਹਾਂ ਨੂੰ ਰਾਸ਼ਨ ਨਹੀਂ ਮਿਲਿਆ। ਬੱਚੀ ਦੀ ਮਾਂ ਕੋਇਲੀ ਦੇਵੀ ਦਾ ਕਹਿਣਾ ਹੈ ਕਿ ਉਹ ਡਿਪੂ ‘ਤੇ ਚੌਲ ਲੈਣ ਗਈ ਸੀ ਪਰ ਉਸ ਨੂੰ ਇਸ ਕਹਿ ਕੇ ਮੋੜ ਦਿੱਤਾ ਕਿ ਉਸ ਦਾ ਰਾਸ਼ਨ ਕਾਰਡ ਅਧਾਰ ਕਾਰਡ ਨਾਲ ਲ਼ਿੰਕ ਨਹੀਂ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *