Friday, April 19, 2024
Google search engine
Homeਦੇਸ਼ਪਹਿਲੇ ਪੜਾਅ ਦੀਆਂ ਲੋਕ ਸਭਾ ਚੋਣਾਂ 2024 ਦੀ ਵੋਟਿੰਗ ਹੋਈ ਸ਼ੁਰੂ

ਪਹਿਲੇ ਪੜਾਅ ਦੀਆਂ ਲੋਕ ਸਭਾ ਚੋਣਾਂ 2024 ਦੀ ਵੋਟਿੰਗ ਹੋਈ ਸ਼ੁਰੂ

 

ਲੋਕ ਸਭਾ ਚੋਣਾਂ 2024 :- ਲੋਕ ਸਭਾ ਚੋਣਾਂ 2024 ਦੇ ਪਹਿਲੇ ਪੜਾਅ ਲਈ ਅੱਜ ਸ਼ੁਕਰਵਾਰ ਨੂੰ ਚੋਣਾਂ ਸ਼ੁਰੂ ਹੋ ਰਹੀਆਂ ਹਨ। ਵੋਟਿੰਗ ਤੋਂ 48 ਘੰਟੇ ਪਹਿਲਾਂ ਜਨਤਕ ਸਭਾ, ਰੋਡ ਸ਼ੋਅ ਦੇ ਪ੍ਰੋਗਰਾਮਾਂ ‘ਤੇ ਰੋਕ ਲੱਗ ਗਈ ਸੀ। ਅੱਜ 19 ਅਪ੍ਰੈਲ ਨੂੰ ਪਹਿਲੇ ਪੜਾਅ ਲਈ ਵੋਟਾਂ ਪੈ ਰਹੀਆਂ ਹਨ। ਪਹਿਲੇ ਪੜਾਅ ’ਚ 21 ਰਾਜਾਂ ਦੀਆਂ 102 ਲੋਕ ਸਭਾ ਸੀਟਾਂ ’ਤੇ ਵੋਟਿੰਗ ਹੈ।

ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੇ 21 ਰਾਜਾਂ ਦੀਆਂ 102 ਲੋਕ ਸਭਾ ਸੀਟਾਂ ਲਈ ਵੋਟਾਂ ਸ਼ੁਰੂ ਹਨ।ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਕੀਤੀ ਗਈ ਹੈ। ਪਹਿਲੇ ਪੜਾਅ ਦੌਰਾਨ ਤਾਮਿਲਨਾਡੂ ਦੀਆਂ 39, ਰਾਜਸਥਾਨ ਦੀਆਂ 12, ਮੱਧ ਪ੍ਰਦੇਸ਼ 11, ਉੱਤਰ ਪ੍ਰਦੇਸ਼ 8, ਉੱਤਰਾਖੰਡ ਅਤੇ ਆਸਾਮ ਦੀਆਂ 5-5, ਬਿਹਾਰ ਦੀਆਂ 4, ਪੱਛਮੀ ਬੰਗਾਲ ਦੀਆਂ 3, ਅਰੁਣਾਚਲ ਪ੍ਰਦੇਸ਼, ਮਣੀਪੁਰ, ਤ੍ਰਿਪੁਰਾ ਦੀਆਂ 2-2, ਅੰਡੇਮਾਨ ਨਿਕੋਬਾਰ, ਛੱਤੀਸਗੜ੍ਹ, ਜੰਮੂ-ਕਸ਼ਮੀਰ, ਲਕਸ਼ਦੀਪ, ਨਾਗਾਲੈਂਡ, ਮਿਜ਼ੋਰਮ, ਪੁਡੂਚੇਰੀ ਦੀਆਂ 1-1 ਸੀਟਾਂ ’ਤੇ ਵੋਟਿੰਗ ਹੋਵੇਗੀ, ਜਦਕਿ ਪਹਿਲੇ ਪੜਾਅ ਵਿਚ 60 ਸੀਟਾਂ ਵਾਲੀ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰਾਂ ਲਈ ਵੀ ਚੋਣ ਹੋਵੇਗੀ।

ਪਹਿਲੇ ਪੜਾਅ ਵਿਚ ਕੁੱਲ 1625 ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ ਇਨ੍ਹਾਂ ਉਮੀਦਵਾਰਾਂ ਦਾ ਭਵਿੱਖ 19 ਅਪ੍ਰੈਲ ਨੂੰ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਜਾਵੇਗਾ। ਇਸ ਦੌਰਾਨ ਚੋਣ ਕਮਿਸ਼ਨ ਨੇ ਪਹਿਲੇ ਪੜਾਅ ਦੀ ਵੋਟਿੰਗ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਚੋਣਾਂ ਵਿੱਚ ਨਿਰਪੱਖਤਾ ਬਣਾਈ ਰੱਖਣ ਲਈ ਚੋਣ ਕਮਿਸ਼ਨ ਨੇ ਚੋਣ ਅਬਜ਼ਰਵਰਾਂ ਦੀ ਡਿਊਟੀ ਲਗਾਈ ਹੈ। ਇਨ੍ਹਾਂ ਵਿਚ 127 ਜਨਰਲ ਅਬਜ਼ਰਵਰ, 67 ਪੁਲਸ ਅਬਜ਼ਰਵਰ ਅਤੇ 167 ਐਕਸਪੈਂਡੇਚਰ ਅਬਜ਼ਰਬਰ ਸ਼ਾਮਲ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments