Breaking News
Home / Breaking News / ਰਾਹੁਲ ਨੂੰ ਜਲਦ ਹੀ ਸੌਂਪੀ ਜਾ ਸਕਦੀ ਹੈ ਕਾਂਗਰਸ ਦੀ ਵਾਗਡੋਰ: ਸੋਨੀਆ

ਰਾਹੁਲ ਨੂੰ ਜਲਦ ਹੀ ਸੌਂਪੀ ਜਾ ਸਕਦੀ ਹੈ ਕਾਂਗਰਸ ਦੀ ਵਾਗਡੋਰ: ਸੋਨੀਆ

ਨਵੀਂ ਦਿੱਲੀ, 14 ਅਕਤੂਬਰ (ਪੱਤਰ ਪ੍ਰੇਰਕ) : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਸ਼ਾਰਾ ਕੀਤਾ ਹੈ ਕਿ ਰਾਹੁਲ ਗਾਂਧੀ ਨੂੰ ਛੇਤੀ ਹੀ ਪਾਰਟੀ ਦੇ ਪ੍ਰਧਾਨ ਦੇ ਰੂਪ ‘ਚ ਪ੍ਰਮੋਟ ਕੀਤਾ ਜਾ ਸਕਦਾ ਹੈ। ਸੋਨੀਆ ਤੋਂ ਜਦੋਂ ਪੱਤਰਕਾਰਾਂ ਨੇ ਕਈ ਵਾਰ ਇਹ ਸਵਾਲ ਪੁੱਛਿਆ ਕਿ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੂੰ ਕਦੋਂ ਪਾਰਟੀ ਦੀ ਪ੍ਰਧਾਨਗੀ ਦਿੱਤੀ ਜਾਵੇਗੀ ਤਾਂ ਇਸ ‘ਤੇ ਕਾਂਗਰਸ ਪ੍ਰਧਾਨ ਨੇ ਕਿਹਾ- ਅਜਿਹਾ ਜਲਦ ਕੀਤਾ ਜਾਵੇਗਾ। ਕਾਂਗਰਸ ਦੀਆਂ ਚੋਣਾਂ ਚੱਲ ਰਹੀਆਂ ਹਨ। ਕਈ ਸੂਬਿਆਂ ਦੀਆਂ ਇਕਾਈਆਂ ਪਹਿਲਾਂ ਹੀ ਰਾਹੁਲ ਗਾਂਧੀ ਨੂੰ ਪਾਰਟੀ ਦੀ ਕਮਾਨ ਦੇਣ ਦੀ ਗੁਜ਼ਾਰਿਸ਼ ਕਰਦੇ ਹੋਏ ਮਤਾ ਪਾਸ ਕਰ ਚੁੱਕੇ ਹਨ। ਕਾਂਗਰਸ ਦੇ ਸੂਤਰ ਦੱਸਦੇ ਹਨ ਕਿ ਰਾਹੁਲ ਨੂੰ ਦਿਵਾਲੀ ਤੋਂ ਬਾਅਦ ਉੁਨ੍ਹਾਂ ਦੀ ਮਾਂ ਸੋਨੀਆ ਗਾਂਧੀ ਦੀ ਥਾਂ ਪ੍ਰਧਾਨ ਬਣਾਇਆ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਪਤਨੀ ਸੋਨੀਆ ਗਾਂਧੀ ਦਾ ਦੇਸ਼ ਦੀ ਸੱਭ ਤੋਂ ਪੁਰਾਣੀ ਰਾਜਨੀਤਕ ਪਾਰਟੀ ਦੇ ਪ੍ਰਧਾਨ ਦੇ ਤੌਰ ‘ਤੇ 20 ਸਾਲ ਦਾ ਇਤਿਹਾਸਕ ਸਫਰ ਖ਼ਤਮ ਹੋ ਜਾਵੇਗਾ। ਅਮਰੀਕਾ ਦੌਰੇ ਤੋਂ ਪਰਤੇ ਰਾਹੁਲ ਗਾਂਧੀ ਪਹਿਲਾਂ ਦੇ ਮੁਕਾਬਲੇ ਰਾਜਨੀਤੀ ਨੂੰ ਲੈ ਕੇ ਜ਼ਿਆਦਾ ਸੰਜੀਦਾ ਨਜ਼ਰ ਆ ਰਹੇ ਹਨ। ਗੁਜਰਾਤ ਚੋਣਾਂ ‘ਚ ਉਹ ਅਤੇ ਉਨ੍ਹਾਂ ਦੀ ਸੋਸ਼ਲ ਮੀਡੀਆ ਟੀਮ ਚੰਗਾ ਕੰਮ ਕਰ ਰਹੀ ਹੈ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *