Breaking News
Home / Breaking News / ਲਸ਼ਕਰ ਦਾ 10 ਲੱਖ ਇਨਾਮੀ ਕਮਾਂਡਰ ‘ਓਸਾਮਾ’ ਢੇਰ

ਲਸ਼ਕਰ ਦਾ 10 ਲੱਖ ਇਨਾਮੀ ਕਮਾਂਡਰ ‘ਓਸਾਮਾ’ ਢੇਰ

ਸ਼੍ਰੀਨਗਰ, 14 ਅਕਤੂਬਰ (ਚੜ੍ਹਦੀਕਲਾ ਬਿਊਰੋ) :  ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਸੁਰੱਖਿਆ ਫੋਰਸ ਦੇ ਨਾਲ ਅੱਜ ਸਵੇਰੇ ਹੋਏ ਮੁਕਾਬਲੇ ‘ਚ ਲਸ਼ਕਰ-ਏ-ਤੋਇਬਾ ਦਾ 10 ਲੱਖ ਇਨਾਮੀ ਕਮਾਂਡਰ ਵਸੀਮ ਸ਼ਾਹ ਅਤੇ ਉਸਦਾ ਸਾਥੀ ਮਾਰਿਆ ਗਿਆ। ਵਸੀਮ ਨੂੰ ਦੱਖਣੀ ਕਸ਼ਮੀਰ ‘ਚ ਪਿਛਲੇ ਸਾਲ ਫੈਲੀ ਅਸ਼ਾਂਤੀ ਦਾ ਮਾਸਟਰ ਮਾਇੰਡ ਮੰਨਿਆ ਜਾਂਦਾ ਸੀ। ਸ਼ਾਹ(23) ਉਰਫ ‘ਅੱਬੂ ਓਸਾਮਾ ਭਾਈ’ ਨੂੰ ਪੁਲਵਾਮਾ ਦੇ ਲਿੱਤਰ ਇਲਾਕੇ ‘ਚ ਢੇਰ ਕੀਤਾ ਗਿਆ। ਇਹ ਜਗ੍ਹਾ ਅੱਤਵਾਦੀਆਂ ਦੇ ਲਈ ਸੁਰੱਖਿਅਤ ਸਥਾਨ ਮੰਨਿਆ ਜਾਂਦਾ ਹੈ। ਲਿੱਤਰ ‘ਚ ਪਿਛਲੇ ਚਾਰ ਸਾਲਾਂ ‘ਚ ਇਹ ਪਹਿਲੀ ਅਤਿਵਾਦ ਵਿਰੋਧੀ ਮੁਹਿੰਮ ਹੈ। ਜੰਮੂ-ਕਸ਼ਮੀਰ ਪੁਲਿਸ ਸ਼ਾਹ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਰਹੀ ਸੀ। ਉਸਨੂੰ ‘ਹੈੱਫ ਦਾ ਡਾਨ’ ਵੀ ਕਿਹਾ ਜਾਂਦਾ ਸੀ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *