Breaking News
Home / Breaking News / ਹਨੀਪ੍ਰੀਤ ਤੇ ਸੁਖਦੀਪ ਨੂੰ ਭੇਜਿਆ ਅੰਬਾਲਾ ਜੇਲ੍ਹ

ਹਨੀਪ੍ਰੀਤ ਤੇ ਸੁਖਦੀਪ ਨੂੰ ਭੇਜਿਆ ਅੰਬਾਲਾ ਜੇਲ੍ਹ

ਪੰਚਕੂਲਾ,13 ਅਕਤੂਬਰ (ਪੱਤਰ ਪ੍ਰੇਰਕ) : ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਇੰਸਾ ਤੇ ਸੁਖਦੀਪ ਕੌਰ ਨੂੰ ਪੰਚਕੂਲਾ ਕੋਰਟ ਨੇ 23 ਅਕਤੂਬਰ ਤੱਕ ਨਿਆਂਇਕ ਹਿਰਾਸਤ ‘ਚ  ਭੇਜ ਦਿੱਤਾ ਹੈ। ਹਨੀਪ੍ਰੀਤ ਇੰਸਾ ਤੇ ਸੁਖਦੀਪ ਕੌਰ ਨੂੰ ਅੰਬਾਲਾ ਜੇਲ੍ਹ ‘ਚ ਰੱਖਿਆ ਜਾਵੇਗਾ ਜਦੋਂ ਬਲਾਤਕਾਰੀ ਰਾਮ ਰਹੀਮ ਰੋਹਤਕ ਦੀ ਜੇਲ੍ਹ ‘ਚ ਬੰਦ ਹੈ। ਪੰਚਕੂਲਾ ‘ਚ ਹੋਈ ਵੱਡੀ ਹਿੰਸਾ ਦੀ ਮਾਸਟਰਮਾਈਂਡ ਨੂੰ ਅੱਜ ਪੰਚਕੂਲਾ ਅਦਾਲਤ ‘ਚ ਪੇਸ਼ ਕੀਤਾ ਗਿਆ। ਮੁਸ਼ਕਲ ਗੱਲ ਇਹ ਹੈ ਕਿ ਹਨਪ੍ਰੀਤ ਖ਼ਿਲਾਫ ਠੋਸ ਸਬੂਤ ਲੱਭਣ ਵਾਲੀ ਪੁਲਿਸ ਦੇ ਅਜੇ ਤੱਕ ਹੱਥ ਕੁਝ ਨਹੀਂ ਲੱਗਿਆ। ਪੁਲਿਸ ਕੋਲ 9 ਦਿਨ ਹਨੀਪ੍ਰੀਤ ਦਾ ਰਿਮਾਂਡ ਵੀ ਸੀ ਪਰ ਹਨੀਪ੍ਰੀਤ ਖ਼ਿਲਾਫ ਅਦਾਲਤ ‘ਚ ਟਿਕਣ ਵਾਲਾ ਕੋਈ ਸਬੂਤ ਨਹੀਂ ਹੈ। ਪੁਲਿਸ ਨੇ ਹਨੀਪ੍ਰੀਤ ਦਾ ਮੋਬਾਈਲ ਜ਼ਰੂਰ ਬਰਾਮਦ ਕੀਤਾ ਹੈ ਪਰ ਲੈਪਟਾਪ ਅਜੇ ਤੱਕ ਬਰਾਮਦ ਨਹੀਂ ਕੀਤਾ ਗਿਆ ਹੈ।  ਪੁਲੀਸ ਦੇ ਸੂਤਰਾਂ ਮੁਤਾਬਕ ਇਸ ਲੈਪਟਾਪ ‘ਚ ਹਿੰਸਾ ਦਾ ਸਾਰਾ ਨਕਸ਼ਾ ਹੈ ਤੇ ਇਸ ‘ਚ ਹੋਰ ਵੀ ਕਈ ਅਹਿਮ ਜਾਣਕਾਰੀਆਂ ਹਨ।
ਪੁਲਿਸ ਫਿਰ ਹਨੀਪ੍ਰੀਤ ‘ਤੇ ਮਿਹਰਬਾਨ!
ਚੰਡੀਗੜ੍ਹ: ਹਰਿਆਣਾ ਪੁਲਿਸ ਦੀ ਕਾਰਗੁਜ਼ਾਰੀ ‘ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਪੰਚਕੁਲਾ ਪੁਲਿਸ ਨੇ ਅੱਜ ਅਦਾਲਤ ਵਿੱਚ ਹਨੀਪ੍ਰੀਤ ਦਾ ਰਿਮਾਂਡ ਹੀ ਨਹੀਂ ਮੰਗਿਆ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *