Breaking News
Home / Breaking News / ਹਰਿਆਣਾ ਸਰਕਾਰ ਵੱਲੋਂ ਸੂਬਾ ਪੱਧਰੀ ਚੜ੍ਹਦੀਕਲਾ ਸਮਾਗਮ 12 ਨਵੰਬਰ ਨੂੰ

ਹਰਿਆਣਾ ਸਰਕਾਰ ਵੱਲੋਂ ਸੂਬਾ ਪੱਧਰੀ ਚੜ੍ਹਦੀਕਲਾ ਸਮਾਗਮ 12 ਨਵੰਬਰ ਨੂੰ

ਯਮੁਨਾਨਗਰ, 12 ਅਕਤੂਬਰ (ਹਰਪ੍ਰੀਤ ਸਿੰਘ) : ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਹਰਿਆਣਾ ਸਰਕਾਰ ਵਲੋਂ ਸੂਬਾ ਪਧਰੀ  ਚੜਦੀਕਲਾ ਸਮਾਗਮ 12 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ । ਇਸ ਸਬੰਧ ਵਿੱਚ ਹਰਿਆਣਾ ਸੈਰ ਸਪਾਟਾ ਵਿਭਾਗ ਦੇ ਚੇਅਰਮੈਨ ਜਗਦੀਸ਼ ਚੋਪੜਾ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਬੈਠਕ ਸਥਾਨਕ ਡੀਸੀ ਦਫਤਰ ਦੇ ਕਾਨਫਰੰਸ ਹਾਲ ਵਿੱਚ ਕੀਤੀ ਗਈ । ਜਿਸ ਵਿੱਚ ਵਿਧਾਨ ਸਭਾ ਸਪੀਕਰ ਕੰਵਰਪਾਲ, ਯਮੁਨਾਨਗਰ ਵਿਧਾਇਕ ਘਣਸ਼ਿਆਮ ਦਾਸ ਅਰੋੜਾ, ਅਸੰਧ ਵਿਧਾਇਕ ਬਖਸ਼ੀਸ਼ ਸਿੰਘ, ਸਢੋਰਾ ਵਿਧਾਇਕ ਬਲਵੰਤ ਸਿੰਘ ਤੋਂ ਇਲਾਵਾ ਡੀਸੀ ਰੋਹਤਾਸ ਸਿੰਘ ਖਰਬ, ਪੁਲਿਸ ਕਪਤਾਨ ਰਾਜੇਸ਼ ਕਾਲੀਆਂ, ਸਮਾਜ ਵਿਭਾਗ ਚੇਅਰਮੈਨ ਰੋਜ਼ੀ ਮਲਿਕ, 350 ਸਾਲਾ ਪ੍ਰਕਾਸ਼ ਉਤਸਵ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਕਰਨਾਲ, ਹਰਜੀਤ ਸਿੰਘ ਮੋਂਗਾ, ਡੀਡੀਪੀਓ ਗਗਨਦੀਪ ਸਿੰਘ, ਸੰਤ ਨਿਸ਼ਚਲ ਸਿੰਘ ਸੰਤਪੁਰਾ ਟ੍ਰਸਟ ਅਤੇ ਅੱਡਣਸ਼ਾਹੀ ਸੇਵਾਪੰਥੀ ਸਭਾ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ, ਬਾਬਾ ਸੁਖਾ ਸਿੰਘ, ਭਾਜਪਾ ਜ਼ਿਲ੍ਹਾ ਪ੍ਰਧਾਨ ਮਹੇਂਦਰ ਖਦਰੀ ਸਹਿਤ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਰੇ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਇਸ ਬੈਠਕ ਵਿੱਚ ਸਾਰੇ ਵਿਭਾਗਾਂ  ਦੇ ਅਧਿਕਾਰੀਆਂ ਨੂੰ ਵੱਖ- ਵੱਖ ਡਿਊਟੀਆ ਸੌਂਪੀਆਂ ਗਈਆਂ। ਇਸ ਮੌਕੇ ਹਰਿਆਣਾ ਵਿਧਾਨ ਸਭਾ ਸਪੀਕਰ ਕੰਵਰ ਪਾਲ ਨੇ ਕਿਹਾ ਕਿ ਯਮੁਨਾਨਗਰ ਵਿੱਚ ਆਯੋਜਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ  ਦੇ ਸਮਾਪਤੀ ਸਮਾਰੋਹ ਵਿੱਚ ਸਾਰੇ ਆਪੋ-ਆਪਣੀ ਡਿਊਟੀ ਨੂੰ ਪੂਰੀ ਸ਼ਰਧਾ ਨਾਲ ਨਿਭਾਉਣ। ਉਨਾਂ ਨੇ ਕਿਹਾ ਕਿ ਜੇਕਰ ਅਸੀਂ ਸਾਰੇ ਆਪਣੀ ਡਿਊਟੀ ਨੂੰ ਪੂਰੀ ਈਮਾਨਦਾਰੀ ਅਤੇ ਲਗਰ ਨਾਲ ਕਰਾਂਗੇ ਤਾਂ ਨਿਸ਼ਚਿਤ ਤੌਰ ਉੱਤੇ ਪਰੋਗਰਾਮ ਦਾ ਸਫਲ ਪ੍ਰਬੰਧ ਹੋਵੇਗਾ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *