Friday, April 19, 2024
Google search engine
HomeLifestyleਮਤਲਬੀ ਲੋਕਾਂ ਤੋਂ ਥੋੜ੍ਹਾ ਬੱਚ ਕੇ……!

ਮਤਲਬੀ ਲੋਕਾਂ ਤੋਂ ਥੋੜ੍ਹਾ ਬੱਚ ਕੇ……!

 

ਇਸ ਸੰਸਾਰ ਵਿੱਚ ਹਰ ਇਨਸਾਨ ਆਪਣੀ ਜ਼ਿੰਦਗੀ ਨੂੰ ਵੱਖ-ਵੱਖ ਤਰੀਕੇ ਨਾਲ ਜਿਊਂਦਾ ਹੈ। ਸਮਾਜ ਵਿੱਚ ਵਿਚਰਦਿਆਂ ਹੋਇਆਂ ਸਾਡੇ ਬਹੁਤ ਦੋਸਤਾਂ, ਲੋਕਾਂ ਨਾਲ ਸੰਬੰਧ ਬਣ ਜਾਂਦੇ ਹਨ। ਦੋਸਤੀ ਇੱਥੋਂ ਤੱਕ ਕਿ ਪਰਿਵਾਰਿਕ ਸਬੰਧਾਂ ਤੱਕ ਹੋ ਜਾਂਦੀ ਹੈ। ਜਿਸ ਤਰ੍ਹਾਂ ਘਿਓ ਸ਼ੱਕਰ ਹੋ ਜਾਂਦੇ ਹਨ, ਇਸ ਤਰ੍ਹਾਂ ਅਸੀਂ ਦੋਸਤਾਂ ਨਾਲ ਘੁਲ ਮਿਲ ਜਾਂਦੇ ਹਨ।

ਕਈ ਲੋਕ ਅੱਜ ਕੱਲ ਮਤਲਬ ਦੇਖ ਕੇ ਦੋਸਤੀ ਕਰਦੇ ਹਨ ਅਤੇ ਜ਼ੁਬਾਨ ਦੇ ਇੰਨੇ ਮਿੱਠੇ ਬਣ ਕੇ ਆਪਣੇ ਨਿੱਜੀ ਕੰਮ ਸਾਡੇ ਤੋਂ ਕਢਵਾ ਲੈਂਦੇ ਹਨ। ਸਾਨੂੰ ਵੀ ਇਹ ਹੁੰਦਾ ਹੈ ਕਿ ਇਹ ਬੰਦਾ ਸਾਡੇ ਕਿੰਨਾ ਦਿਲੋਂ ਕਰੀਬੀ ਹੈ, ਸਾਡੇ ਪ੍ਰਤੀ ਇਸ ਦੇ ਦਿਲ ਵਿੱਚ ਬਿਲਕੁਲ ਵੀ ਨਫ਼ਰਤ ਨਹੀਂ ਹੈ ਪਰ ਜੋ ਲੋਕ ਮੂੰਹ ਦੇ ਜ਼ਿਆਦਾ ਮਿੱਠਾ ਹੁੰਦੇ ਹਨ, ਉਹਨਾਂ ਦੇ ਮਨ ਅੰਦਰ ਤੁਹਾਡੇ ਪ੍ਰਤੀ ਈਰਖਾ, ਨਫ਼ਰਤ, ਵੈਰ ਬਹੁਤ ਜਿਆਦਾ ਭਰੀ ਹੁੰਦੀ ਹੈ। ਅਜਿਹੇ ਇਨਸਾਨ ਤੁਹਾਡੀ ਤਰੱਕੀ ਦੇਖ ਕੇ ਬਿਲਕੁਲ ਵੀ ਖੁਸ਼ ਨਹੀਂ ਹੁੰਦੇ। ਜਦੋਂ ਕੋਈ ਤੁਹਾਡਾ ਵਧੀਆ ਕਾਰਜ ਹੁੰਦਾ ਹੈ ਤਾਂ ਤੁਹਾਨੂੰ ਉੱਪਰਲੇ ਦਿਲ ਤੋਂ ਵਧਾਈ ਦਿੰਦੇ ਹਨ, ਪਰ ਅੰਦਰ ਤੋਂ ਇੰਨੀ ਜਿਆਦਾ ਨਫ਼ਰਤ ਰੱਖਦੇ ਹਨ ਕਿ ਇਹ ਸੋਚਦੇ ਰਹਿੰਦੇ ਹਨ ਕਿ ਇਹ ਬੰਦਾ ਕਿਵੇਂ ਤਰੱਕੀ ਕਰ ਰਿਹਾ ਹੈ।

ਅਕਸਰ ਇਹ ਹੁੰਦਾ ਹੈ ਕਿ ਜੋ ਬੰਦਾ ਝੂਠ ਜਿਆਦਾ ਬੋਲਣ ਵਾਲਾ ਹੁੰਦਾ ਹੈ, ਦੋਸਤ ਉਸਦੇ ਬਹੁਤ ਜਿਆਦਾ ਹੁੰਦੇ ਹਨ। ਬੰਦਾ ਕਦਮ ਕਦਮ ‘ਤੇ ਮੁਕਰ ਜਾਂਦਾ ਹੈ। ਸੱਚ ’ਤੇ ਖੜਾ ਨਹੀਂ ਹੁੰਦਾ। ਪੁਰਾਣੇ ਵੇਲਿਆਂ ਦੀ ਗੱਲ ਕਰੀਏ ਲੋਕ ਸੱਚ ਨੂੰ ਤਰਜੀਹ ਦਿੰਦੇ ਸਨ। ਜਿੱਥੇ ਕਹਿ ਦਿੱਤਾ, ਉੱਥੇ ਖੜ ਗਏ। ਕੋਈ ਝੂਠ ਨਹੀਂ ਬੋਲਦਾ ਸੀ। ਪਿਆਰ ਬਹੁਤ ਜਿਆਦਾ ਸੀ। ਨਫਰਤ ਨਹੀਂ ਸੀ, ਇੱਕ ਦੂਜੇ ਦੀ ਮਦਦ ਕੀਤੀ ਜਾਂਦੀ ਸੀ। ਪੈਸੇ ਦੀ ਅਹਿਮੀਅਤ ਸੀ। ਅੱਜ ਤਾਂ ਉਹ ਸਮਾਂ ਹੈ ਜੇ ਤੁਸੀਂ ਕਿਸੇ ਤੋਂ ਮਦਦ ਵੀ ਲੈ ਲਈ ਅਗਲਾ ਬੰਦਾ ਸਾਰੇ ਸ਼ਹਿਰ ਵਿੱਚ ਢੰਡੋਰਾ ਪਿੱਟ ਦਿੰਦਾ ਹੈ ਕਿ ਮੈਂ ਇਸ ਇਨਸਾਨ ਦੀ ਪੈਸੇ ਨਾਲ ਮਦਦ ਕੀਤੀ ਸੀ ਜਾਂ ਮੈਂ ਇਸ ਬੰਦੇ ਦਾ ਇਹ ਕੰਮ ਕਰਾਉਣ ਵਿੱਚ ਮਦਦ ਕੀਤੀ ਸੀ। ਆਪਸੀ ਪ੍ਰੀਤ, ਪਿਆਰ ਖਤਮ ਹੋ ਚੁੱਕਿਆ ਹੈ।

ਚਾਹੇ ਕੋਈ ਵੀ ਇਨਸਾਨ ਹੋਵੇ ਉਸਨੂੰ ਪਹਿਲਾਂ ਪਰਖੋ। ਵਿਸ਼ਵਾਸ ਸੋਚ ਸਮਝ ਕੇ ਕਰੋ। ਜੇ ਤੁਹਾਡਾ ਇਨਸਾਨ ਕੋਈ ਵਿਸ਼ਵਾਸ ਖ਼ਤਮ ਕਰ ਚੁਕਿਆਂ ਹੈ ਤਾਂ ਦੁਬਾਰਾ ਉਸ ਤੇ ਵਿਸ਼ਵਾਸ ਕਰਨਾ ਮੂਰਖ਼ਤਾ ਹੈ। ਬਹੁਤ ਚਲਾਕ ਲੋਕ ਅੱਜ ਕੱਲ ਸਮਾਜ ਵਿੱਚ ਵਿਚਰ ਰਹੇ ਹਨ। ਭੋਲੇ ਭਾਲੇ ਲੋਕਾਂ ਦਾ ਮੂਰਖ ਬਣਾ ਕੇ ਝੂਠ ਬੋਲ ਕੇ ਆਪਣਾ ਕੰਮ ਕੱਢ ਲੈਂਦੇ ਹਨ। ਅਜਿਹੇ ਲੋਕ ਸੋਚਦੇ ਹਨ ਕਿ ਮੈਂ ਫਲਾਣੇ ਬੰਦੇ ਦਾ ਮੂਰਖ ਬਣਾ ਕੇ ਕੰਮ ਕੱਢ ਲਿਆ ,ਮੇਰੇ ਨਾਲੋਂ ਵੱਧ ਚਲਾਕ ਕੋਈ ਨਹੀਂ ਹੈ।

ਅਜਿਹੇ ਇਨਸਾਨ ਭੁੱਲ ਚੁੱਕੇ ਹਨ ਕਿ ਦਾਤਾ ਸਾਰਾ ਹਿਸਾਬ ਕਿਤਾਬ ਲੈ ਕੇ ਬੈਠਾ ਹੈ। ਕਦੇ ਨਾ ਕਦੇ ਤਾਂ ਤੁਹਾਡਾ ਚਿਹਰਾ ਦੂਜੇ ਇਨਸਾਨ ਦੇ ਸਾਹਮਣੇ ਜਰੂਰ ਆ ਜਾਵੇਗਾ। ਪ੍ਰਮਾਤਮਾ ਦੀ ਕਚਹਿਰੀ ਵਿੱਚ ਹਿਸਾਬ ਕਿਤਾਬ ਤਾਂ ਜਰੂਰ ਹੁੰਦਾ ਹੈ। ਜੋ ਇਨਸਾਨ ਅੱਜ ਕੱਲ ਦੋਹਰੇ ਕਿਰਦਾਰ ਨਿਭਾ ਰਹੇ ਹਨ। ਅਜਿਹੇ ਲੋਕਾਂ ਨੂੰ ਤਾਂ ਦੂਰ ਤੋਂ ਹੀ ਸਲਾਮ ਹੈ। ਅਜਿਹੇ ਲੋਕਾਂ ਨਾਲ ਤਾਂ ਕੋਈ ਲੈਣ ਦੇਣ ਵੀ ਨਹੀਂ ਕਰਨਾ ਚਾਹੀਦਾ। ਘਰ ਵਿੱਚ ਬਿਲਕੁਲ ਵੀ ਅਜਿਹੇ ਲੋਕਾਂ ਨੂੰ ਨਹੀਂ ਬੁਲਾਉਣਾ ਚਾਹੀਦਾ।

ਦੇਖੋ ਤੁਹਾਡਾ ਕੋਈ ਮੂਰਖ ਬਣਾ ਕੇ ਤਾਂ ਤੁਹਾਡੇ ਤੋਂ ਕੰਮ ਨਹੀਂ ਕਢਵਾ ਰਿਹਾ ਹੈ। ਜੇਕਰ ਕੋਈ ਅਜਿਹਾ ਇਨਸਾਨ ਤੁਹਾਡੀ ਜ਼ਿੰਦਗੀ ਵਿੱਚ ਆ ਗਿਆ ਜੋ ਤੁਹਾਡੇ ਨਾਲ ਹੇਰਾ ਫੇਰੀ ਕਰ ਰਿਹਾ ਹੈ ਉਸ ਨੂੰ ਹੱਥ ਜੋੜ ਕੇ ਨਾਲ ਦੀ ਨਾਲ ਅਲਵਿਦਾ ਕਹਿ ਦੇਵੋ ਤਾਂ ਕਿ ਕੱਲ ਨੂੰ ਭਵਿੱਖ ਵਿੱਚ ਤੁਹਾਨੂੰ ਜਿਆਦਾ ਰਗੜਾ ਨਾ ਲਗਾ ਸਕੇ। ਇਹ ਖੂਬਸੂਰਤ ਜ਼ਿੰਦਗੀ ਹੈ। ਇੱਥੇ ਤੁਹਾਨੂੰ ਹਰ ਤਰ੍ਹਾਂ ਦਾ ਇਨਸਾਨ ਮਿਲੇਗਾ। ਤੁਹਾਡਾ ਫਾਇਦਾ ਕਰਨ ਵਾਲਾ ਵੀ ਤੇ ਤੁਹਾਡਾ ਨੁਕਸਾਨ ਕਰਨ ਵਾਲਾ। ਇਹ ਹੁਣ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਦੋਸਤ ਨੂੰ ਤਰਜੀਹ ਦੇਣੀ ਹੈ। ਅਖੀਰ ਦੇ ਵਿੱਚ ਇਹੀ ਕਹਿਣਾ ਹੈ ਕਿ  ਮੂੰਹ ਦੇ ਮਿੱਠੇ ਤੇ ਦਿਲ ਵਿੱਚ ਵੈਰ ਰੱਖਣ ਵਾਲਿਆਂ ਤੋਂ ਰਹੋ ਸਾਵਧਾਨ

ਸੰਜੀਵ ਸਿੰਘ ਸੈਣੀ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments