Breaking News
Home / Delhi / ਤ੍ਰਿਪਤੀ ਦੇਸਾਈ ਨਾਸਿਕ ‘ਚ ਹਮਲੇ ਤੋਂ ਬਾਅਦ ਹਸਪਤਾਲ ਭਰਤੀ

ਤ੍ਰਿਪਤੀ ਦੇਸਾਈ ਨਾਸਿਕ ‘ਚ ਹਮਲੇ ਤੋਂ ਬਾਅਦ ਹਸਪਤਾਲ ਭਰਤੀ

ਨਵੀਂ ਦਿੱਲੀ, 27 ਮਈ (ਚ.ਨ.ਸ.) : ਤ੍ਰਿਪਤੀ ਦੇਸਾਈ ਦੀ ਕਾਰ ‘ਤੇ ਸ਼ੁੱਕਰਵਾਰ ਨੂੰ ਨਾਸਿਕ ‘ਚ ਹਮਲਾ ਹੋਇਆ ਹੈ। ਤ੍ਰਿਪਤੀ ‘ਤੇ ਹਮਲਾ ਕਪਾਲੇਸ਼ਵਰ ਮੰਦਰ ਦੇ ਗਰਭਗ੍ਰਹਿ ‘ਚ ਪੂਜਾ ਕਰਨ ਤੋਂ ਬਾਅਦ ਹੋਇਆ। ਇਸ ਹਮਲੇ ‘ਚ ਤ੍ਰਿਪਤੀ ਜ਼ਖਮੀ ਹੋ ਗਈ। ਉਨ੍ਹਾਂ ਦੀ ਕਾਰ ਨੂੰ ਵੀ ਕਈ ਜਗ੍ਹਾ ਤੋਂ ਨੁਕਸਾਨ ਪੁੱਜਿਆ ਹੈ। ਕਪਾਲੇਸ਼ਵਰ ਮੰਦਰ ਦੇ ਗਰਭਗ੍ਰਹਿ ‘ਚ ਔਰਤ ਅਤੇ ਪੁਰਸ਼ ਦੋਹਾਂ ਦੇ ਪ੍ਰਵੇਸ਼ ‘ਤੇ ਰੋਕ ਹੈ। ਇਸ ਗੱਲ ਦਾ ਵਿਰੋਧ ਕਰਦੇ ਹੋਏ ਭੂਮਾਤਾ ਬ੍ਰਿਗੇਡ ਦੀ ਪ੍ਰਮੁੱਖ ਕੁਝ ਮਹਿਲਾ ਸਮਰਥਕਾਂ ਨਾਲ ਮੰਦਰ ਪੁੱਜੀ। ਤ੍ਰਿਪਤੀ ਨੇ ਔਰਤਾਂ ਨਾਲ ਦੁਬਾਰਾ ਮੰਦਰ ਦੇ ਗਰਭਗ੍ਰਹਿ ‘ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੰਦਰ ‘ਚ ਮੌਜੂਦ ਸ਼ਰਧਾਲੂਆਂ ਨੇ ‘ਬਮ ਬਮ ਭੋਲੇ’ ਦਾ ਨਾਅਰਾ ਲਾਉਂਦੇ ਹੋਏ ਸਖਤ ਵਿਰੋਧ ਕੀਤਾ। ਮੰਦਰ ‘ਚ ਹੋਏ ਹੰਗਾਮੇ ਦਾ ਫਾਇਦਾ ਚੁੱਕਦੇ ਹੋਏ ਕਿਸੇ ਨੇ ਦੇਸਾਈ ‘ਤੇ ਚੱਪਲ ਵੀ ਸੁੱਟੀ। ਇਸ ਕਾਰਨ ਮੰਦਰ ਕੰਪਲੈਕਸ ‘ਚ ਤਣਾਅ ਪੈਦਾ ਹੋ ਗਿਆ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਦੇਸਾਈ ਅਤੇ ਉਨ੍ਹਾਂ ਦੇ ਸੰਗਠਨ ਦੀਆਂ ਔਰਤਾਂ ਨੂੰ ਖਿੱਚ ਕੇ ਬਾਹਰ ਕੱਢਿਆ ਅਤੇ ਹਿਰਾਸਤ ‘ਚ ਲੈ ਲਿਆ। ਤ੍ਰਿਪਤੀ ਦਾ ਦੋਸ਼ ਹੈ ਕਿ ਹਮਲਾ ਕਰਨ ਵਾਲਿਆਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਉਨ੍ਹਾਂ ਨੂੰ ਨਾਸਿਕ ਦੇ ਇਕ ਪ੍ਰਾਈਵੇਟ ਹਸਪਤਾਲ ‘ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।

About admin

Check Also

ਪੰਜਾਬ ਦੀ ਵਿਰਾਸਤ ਦਾ ਹਿੱਸਾ  ਹੈ ਵਿਗਿਆਨਕ ਖੋਜ ਦਾ ਖੇਤਰ : ਕੋਵਿੰਦ

ਸੁਖਵਿੰਦਰ ਕੌਰ, ਭੁਪਿੰਦਰ ਗਰੇਵਾਲ ਐਸ.ਏ.ਐਸ. ਨਗਰ, 20 ਮਈ: ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ …

Leave a Reply

Your email address will not be published. Required fields are marked *