Breaking News
Home / Breaking News / ਗੁਰਦਾਸਪੁਰ ਜ਼ਿਮਨੀ ਚੋਣ ਲਈ 56 ਫ਼ੀਸਦੀ ਮਤਦਾਨ

ਗੁਰਦਾਸਪੁਰ ਜ਼ਿਮਨੀ ਚੋਣ ਲਈ 56 ਫ਼ੀਸਦੀ ਮਤਦਾਨ

ਗੁਰਦਾਸਪੁਰ/ਚੰਡੀਗੜ੍ਹ, 11 ਅਕਤੂਬਰ (ਚੜ੍ਹਦੀਕਲਾ ਬਿਊਰੋ) : ਲੋਕ ਸਭਾ ਹਲਕਾ -1 ਗੁਰਦਾਸਪੁਰ ਵਿੱਚ ਅੱੱਜ ਅਮਨ ਅਮਾਨ ਨਾਲ ਵੋਟਾਂ ਪਾਉਣ ਦਾ ਕਾਰਜ ਨੇਪਰੇ ਚੜ੍ਹ ਗਿਆ। ਅੱਜ 56 ਫ਼ੀਸਦੀ ਵੋਟਿੰਗ ਹੋਈ।  15 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ 17 ਅਕਤੂਬਰ ਤੱਕ ਚੋਣ ਪ੍ਰੀਕਿਰਿਆ ਮੁਕੰਮਲ ਕਰ ਲਈ ਜਾਵੇਗੀ। ਚੋਣ ਅਮਲ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਸ਼੍ਰੀ ਵੀ.ਕੇ. ਸਿੰਘ ( ਆਈ.ਏ.ਐਸ.) ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸ਼ਨ Àਤੇ ਰਾਜਨੀਤਕ ਪਾਰਟੀਆ ਦੇ ਸਹਿਯੋਗ ਸਦਕਾ ਜ਼ਿਮਨੀ ਚੋਣ ਦਾ ਹੁਣ ਤੱਕ ਦਾ ਅਮਲ ਸ਼ਾਂਤੀਮਈ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਐਲਾਨ ਦੇ ਨਾਲ ਹੀ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜਾਬਤਾ ਲਾਗੂ ਹੋ ਗਿਆ ਸੀ ਅਤੇ ਇਸ ਸਮੇਂ ਦੌਰਾਨ ਕਮਿਸਨ ਨੂੰ ਕੁੱਲ 58 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾ ਦਾ ਨਾਲ ਦੀ ਨਾਲ ਹੀ ਨਿਪਟਾਰਾ  ਕਰ ਦਿੱਤਾ ਗਿਆ ਸੀ ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *