Breaking News
Home / Breaking News / ਬਾਂਦੀਪੁਰਾ ‘ਚ ਫ਼ੌਜ ਨਾਲ ਮੁਕਾਬਲੇ ਦੌਰਾਨ 2 ਜਵਾਨ ਸ਼ਹੀਦ ਤੇ 2 ਅਤਿਵਾਦੀ ਢੇਰ

ਬਾਂਦੀਪੁਰਾ ‘ਚ ਫ਼ੌਜ ਨਾਲ ਮੁਕਾਬਲੇ ਦੌਰਾਨ 2 ਜਵਾਨ ਸ਼ਹੀਦ ਤੇ 2 ਅਤਿਵਾਦੀ ਢੇਰ

ਸ੍ਰੀਨਗਰ, 11 ਅਕਤੂਬਰ (ਚੜ੍ਹਦੀਕਲਾ ਬਿਊਰੋ) :  ਉੱਤਰੀ ਕਸ਼ਮੀਰ ‘ਚ ਬਾਂਦੀਪੁਰਾ ਜ਼ਿਲ੍ਹੇ ਦੇ ਹਾਜਿਨ ਇਲਾਕੇ ‘ਚ ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਵਿਚਕਾਰ ਅੱਜ ਸਵੇਰ ਤੋਂ ਚਲ ਰਹੇ ਮੁਕਾਬਲੇ ਦੌਰਾਨ ਫੌਜ ਦੇ 2 ਜਵਾਨ ਸ਼ਹੀਦ ਹੋ ਗਏ ਅਤੇ ਜਵਾਨਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਸ ਮੁਕਾਬਲੇ ‘ਚ ਫੌਜ ਦੇ ਚਾਰ ਜਵਾਨ ਜ਼ਖਮੀ ਹਨ। ਫੌਜ ਨੂੰ ਬਾਂਦੀਪੁਰ ‘ਚ 2-3 ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਮਿਲੀ ਸੀ। ਫਿਲਹਾਲ ਐਨਕਾਉਂਟਰ ਖਤਮ ਹੋ ਗਿਆ ਹੈ ਪਰ ਸਰਚ ਆਪਰੇਸ਼ਨ ਜਾਰੀ ਹੈ। ਸ਼ਹੀਦ ਹੋਏ ਇੰਡੀਅਨ ਏਅਰਫੋਰਸ ਦੇ ਕਮਾਂਡੋ ਫੋਰਸ ਗਰੁੜ ਨਾਲ ਜੁੜੇ ਸਨ ਅਤੇ ਸਪੈਸ਼ਲ ਟ੍ਰੇਨਿੰਗ ਦੇ ਲਈ ਫੌਜ ਦੇ ਨਾਲ ਅਟੈਚ ਸਨ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅੱਤਵਾਦੀ ਪਾਕਿਸਤਾਨ ਸਥਿਤ ਸੰਗਠਨ ਲਸ਼ਕਰ-ਏ-ਤੈਇਬਾ ਨਾਲ ਜੁੜੇ ਹੋਏ ਸਨ। ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਐਸ.ਪੀ. ਵੈਦ ਨੇ ਦੱਸਿਆ ਕਿ ਜਿਹੜੇ ਅੱਤਵਾਦੀ ਮਾਰੇ ਗਏ ਹਨ, ਉਨ੍ਹਾਂ ‘ਚ ਇਕ ਦੀ ਪਛਾਣ ਸਥਾਨਕ ਨਾਗਰਿਕ ਦੇ ਤੌਰ ‘ਤੇ ਹੋਈ ਹੈ। ਜਦਕਿ ਇਕ ਅੱਤਵਾਦੀ ਪਾਕਿਸਤਾਨ ਦਾ ਰਹਿਣ ਵਾਲਾ ਹੈ ਅਤੇ ਇਸ ਦਾ ਨਾਂ ਅਲੀ ਹੈ। ਅਲੀ, ਹਾਜ਼ਿਨ ‘ਚ ਅੱਤਵਾਦੀ ਘਟਨਾਵਾਂ ਨੂੰ ਅੰਜ਼ਾਮ ਦੇਣ ‘ਚ ਖਾਸ ਸੀ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *