Thursday, April 25, 2024
Google search engine
Homeਮਨੋਰੰਜਨ‘ਖਤਰੋਂ ਕੇ ਖਿਲਾੜੀ’ ਜਲਦੀ ਹੀ ਆਪਣੇ 14ਵੇਂ ਸੀਜ਼ਨ ਨਾਲ ਕਰ ਰਿਹਾ ਹੈ...

‘ਖਤਰੋਂ ਕੇ ਖਿਲਾੜੀ’ ਜਲਦੀ ਹੀ ਆਪਣੇ 14ਵੇਂ ਸੀਜ਼ਨ ਨਾਲ ਕਰ ਰਿਹਾ ਹੈ ਵਾਪਸੀ

ਮੁੰਬਈ: ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ’ (‘Khatron Ke Khiladi’) ਜਲਦੀ ਹੀ 14ਵੇਂ ਸੀਜ਼ਨ ਨਾਲ ਵਾਪਸੀ ਕਰ ਰਿਹਾ ਹੈ। ਇਸ ਵਾਰ ਸ਼ੋਅ ਦੀ ਸ਼ੂਟਿੰਗ ਯੂਰਪ ਦੇ ਰੁਮਾਨੀਆ (Romania of Europe) ਸ਼ਹਿਰ ‘ਚ ਕੀਤੀ ਜਾਵੇਗੀ। ਦੱਸ ਦੇਈਏ ਕਿ ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਇਸ ਸੀਜ਼ਨ ‘ਚ ਵੀ ਹੋਸਟ ਦੇ ਤੌਰ ‘ਤੇ ਨਜ਼ਰ ਆਉਣਗੇ।

ਮੰਨਿਆ ਜਾ ਰਿਹਾ ਹੈ ਕਿ ਇਸ ਸੀਜ਼ਨ ਤੋਂ ਅਭਿਨੇਤਰੀ ਸ਼ਿਲਪਾ ਸ਼ਿੰਦੇ ਟੈਲੀਵਿਜ਼ਨ ‘ਤੇ ਵਾਪਸੀ ਕਰ ਸਕਦੀ ਹੈ। ਸੂਤਰਾਂ ਮੁਤਾਬਕ ਅਭਿਨੇਤਰੀ ਨੇ ਸ਼ੋਅ ‘ਚ ਪ੍ਰਤੀਯੋਗੀ ਦੇ ਤੌਰ ‘ਤੇ ਹਿੱਸਾ ਲੈਣ ਲਈ ਸਹਿਮਤੀ ਦੇ ਦਿੱਤੀ ਹੈ। ਹਾਲਾਂਕਿ, ਉਨ੍ਹਾਂ ਨੇ ਅਜੇ ਤੱਕ ਕਿਸੇ ਅਧਿਕਾਰਤ ਇਕਰਾਰਨਾਮੇ ‘ਤੇ ਦਸਤਖਤ ਨਹੀਂ ਕੀਤੇ ਹਨ।

ਸ਼ਿਲਪਾ ਤੋਂ ਇਲਾਵਾ ਨਿਰਮਾਤਾਵਾਂ ਨੇ ਮਨੋਰੰਜਨ ਇੰਡਸਟਰੀ ਨਾਲ ਜੁੜੀਆਂ ਕਈ ਮਸ਼ਹੂਰ ਹਸਤੀਆਂ ਨਾਲ ਵੀ ਸੰਪਰਕ ਕੀਤਾ ਹੈ। ਆਓ ਸੰਭਾਵਿਤ ਸੂਚੀ ‘ਤੇ ਇੱਕ ਨਜ਼ਰ ਮਾਰੀਏ:

ਵਿਵੇਕ ਦਹੀਆ
ਟੀਵੀ ਅਦਾਕਾਰ ਵਿਵੇਕ ਦਹੀਆ ਵੀ ‘ਝਲਕ ਦਿਖਲਾ ਜਾ 11’ ਵਿੱਚ ਨਜ਼ਰ ਆਏ ਸਨ। KKK 14 ਦੇ ਨਿਰਮਾਤਾਵਾਂ ਨੇ ਉਨ੍ਹਾਂ ਨਾਲ ਸ਼ੋਅ ਵਿੱਚ ਪ੍ਰਤੀਯੋਗੀ ਵਜੋਂ ਹਿੱਸਾ ਲੈਣ ਲਈ ਸੰਪਰਕ ਕੀਤਾ ਹੈ। ਦੱਸ ਦੇਈਏ ਕਿ ਵਿਵੇਕ ਦੀ ਪਤਨੀ ਦਿਵਯੰਕਾ ਤ੍ਰਿਪਾਠੀ ਵੀ ‘ਖਤਰੋਂ ਕੇ ਖਿਲਾੜੀ 11’ ਦੀ ਪ੍ਰਤੀਯੋਗੀ ਸੀ।

ਮਨਾਰਾ ਚੋਪੜਾ                                                                                                                    ਅਦਾਕਾਰਾ ਅਤੇ ਮਾਡਲ ਮਨਾਰਾ ਚੋਪੜਾ ਸਲਮਾਨ ਖਾਨ ਦੇ ‘ਬਿੱਗ ਬੌਸ 17’ ਦੀ ਦੂਜੀ ਉਪ ਜੇਤੂ ਰਹੀ ਸੀ। ਹੁਣ ਉਹ ਰੋਹਿਤ ਸ਼ੈੱਟੀ ਦੇ ਸ਼ੋਅ ‘ਖਤਰੋਂ ਕੇ ਖਿਲਾੜੀ 14’ ‘ਚ ਨਜ਼ਰ ਆ ਸਕਦੀ ਹੈ।

ਮਨੀਸ਼ਾ ਰਾਣੀ                                                                                                                      ‘ਬਿੱਗ ਬੌਸ ਓਟੀਟੀ 2’ ਅਤੇ ‘ਝਲਕ ਦਿਖਲਾ ਜਾ 11’ ਦੀ ਪ੍ਰਤੀਯੋਗੀ ਮਨੀਸ਼ਾ ਰਾਣੀ ਦੀ KKK14 ਵਿੱਚ ਨਜ਼ਰ ਆਉਣ ਦੀ ਸਭ ਤੋਂ ਵੱਧ ਸੰਭਾਵਨਾ ਹੈ।

ਅਭਿਸ਼ੇਕ ਕੁਮਾਰ                                                                                                                  ਅਭਿਸ਼ੇਕ ਕੁਮਾਰ ਨੇ ‘ਬਿੱਗ ਬੌਸ 17’ ਵਿੱਚ ਆਪਣੀ ਪੇਸ਼ਕਾਰੀ ਨਾਲ ਬਹੁਤ ਸਾਰੇ ਦਿਲ ਜਿੱਤੇ ਸੀ। ਉਹ ਬੀਬੀ 17 ਦੇ ਪਹਿਲੇ ਉਪ ਜੇਤੂ ਸੀ। ਉਹ ‘ਖਤਰੋਂ ਕੇ ਖਿਲਾੜੀ 14’ ਵਿੱਚ ਵੀ ਵੇਖੇ ਜਾ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਪਹਿਲੀ ਵਾਰ ਰੋਹਿਤ ਸ਼ੈੱਟੀ ਨੇ ਆਪਣੇ ਸ਼ੋਅ ਲਈ ਚੁਣਿਆ ਸੀ। ਹਾਲਾਂਕਿ, ਅਭਿਨੇਤਾ ਦੁਆਰਾ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

ਹੇਲੀ ਸ਼ਾਹ                                                                                                                    ਮਸ਼ਹੂਰ ਟੀਵੀ ਅਭਿਨੇਤਰੀ ਹੇਲੀ ਸ਼ਾਹ ਵੀ KKK 14 ਦੇ ਸੰਭਾਵਿਤ ਪ੍ਰਤੀਯੋਗੀਆਂ ਦੀ ਸੂਚੀ ਵਿੱਚ ਹੈ। ਆਖਰੀ ਵਾਰ ਉਹ ਸੀਰੀਅਲ ‘ਇਸ਼ਕ ਮੇਂ ਮਰਜਾਵਾਂ’ ‘ਚ ਨਜ਼ਰ ਆਈ ਸੀ।

ਨੀਲ ਭੱਟ                                                                                                                  KKK14 ਵਿੱਚ ਅਦਾਕਾਰ-ਡਾਂਸਰ ਨੀਲ ਭੱਟ ਵੀ ਨਜ਼ਰ ਆ ਸਕਦੇ ਹਨ। ਨੀਲ ਦੀ ਪਤਨੀ ਐਸ਼ਵਰਿਆ ਸ਼ਰਮਾ ਵੀ ‘ਖਤਰੋਂ ਕੇ ਖਿਲਾੜੀ 13’ ਦਾ ਹਿੱਸਾ ਰਹਿ ਚੁੱਕੀ ਹੈ।

ਜੀਆ ਸ਼ੰਕਰ
ਸ਼ੋਅ ਵਿੱਚ ਹਿੱਸਾ ਲੈਣ ਲਈ ‘ਬਿੱਗ ਬੌਸ ਓਟੀਟੀ 2’ ਫੇਮ ਜੀਆ ਸ਼ੰਕਰ ਨਾਲ ਵੀ ਨਿਰਮਾਤਾਵਾਂ ਨੇ ਸੰਪਰਕ ਕੀਤਾ ਹੈ।

ਸ਼ੋਏਬ ਇਬਰਾਹਿਮ
ਅਦਾਕਾਰ ਅਤੇ ਦੀਪਿਕਾ ਕੱਕੜ ਦੇ ਪਤੀ ਸ਼ੋਏਬ ਇਬਰਾਹਿਮ ‘ਝਲਕ ਦਿਖਲਾ ਜਾ 11’ ਤੋਂ ਬਾਅਦ KKK 14 ਵਿੱਚ ਨਜ਼ਰ ਆ ਸਕਦੇ ਹਨ।

ਰਾਧਿਕਾ ਮੁਥੁਕੁਮਾਰ
ਸੀਰੀਅਲ ‘ਦੋ ਚੁਟਕੀ ਸਿੰਦੂਰ’ ਦੀ ਅਭਿਨੇਤਰੀ ਰਾਧਿਕਾ ਮੁਥੁਕੁਮਾਰ ‘ਖਤਰੋਂ ਕੇ ਖਿਲਾੜੀ’ ਦੇ ਨਵੇਂ ਸੀਜ਼ਨ ਵਿੱਚ ਨਜ਼ਰ ਆ ਸਕਦੀ ਹੈ।

ਸ਼ਿਲਪਾ ਸ਼ਿੰਦੇ
ਸ਼ਿਲਪਾ ਸ਼ਿੰਦੇ ਟੀਵੀ ਸ਼ੋਅ ਭਾਬੀਜੀ ਘਰ ਪਰ ਹੈ ਵਿੱਚ ਅੰਗੂਰੀ ਭਾਬੀ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਈ ਸੀ, ਹਾਲਾਂਕਿ 2016 ਵਿੱਚ ਉਨ੍ਹਾਂ ਨੂੰ ਸ਼ੋਅ ਤੋਂ ਬਦਲ ਦਿੱਤਾ ਗਿਆ ਸੀ। ਸ਼ਿਲਪਾ ‘ਤੇ ਦੋਸ਼ ਲਾਇਆ ਗਿਆ ਸੀ ਕਿ ਉਹ ਗੈਰ-ਪੇਸ਼ੇਵਰ ਹੈ ਅਤੇ ਨਿਰਮਾਤਾਵਾਂ ਨਾਲ ਤਾਲਮੇਲ ਨਹੀਂ ਕਰਦੀ। ਉਹ ਆਖਰੀ ਵਾਰ ਸ਼ੋਅ ‘ਮੈਡਮ ਸਰ’ ਵਿੱਚ ਕੈਮਿਓ ਭੂਮਿਕਾ ਵਿੱਚ ਨਜ਼ਰ ਆਈ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments