Thursday, April 25, 2024
Google search engine
HomeLifestyleਵਿਸਾਖੀ 'ਤੇ ਵਿਸ਼ੇਸ਼

ਵਿਸਾਖੀ ‘ਤੇ ਵਿਸ਼ੇਸ਼

 

ਜੱਟਾ ਆਈ ਵਿਸਾਖੀ, ਕਣਕ ਵੱਢਣ ਲਈ ਜੱਟ ਨੇ ਛੱਡਤੀ ਦਾਤੀ

ਪੰਜਾਬ ਭਰ ਅੰਦਰ ਵਿਸਾਖੀ ਦਾ ਸੰਬੰਧ ਜਿੱਥੇ ਖੇਤੀ ਨਾਲ ਹੈ। ਉਥੇ ਹੀ ਵਿਸਾਖੀ ਦਾ ਧਾਰਮਿਕ, ਵਪਾਰਕ ਅਤੇ ਰਾਜਸੀ ਦ੍ਰਿਸ਼ਟੀਕੋਣ ਤੋਂ ਵੀ ਵਿਸ਼ੇਸ਼ ਸਥਾਨ ਰੱਖਦਾ ਹੈ। ਜੇਕਰ ਵਿਸਾਖੀ ਦੇ ਧਾਰਮਿਕ ਪੱਖ ਦੀ ਗੱਲ ਕਰੀਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਈ: ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ । ਸੰਨ 1559 ਈ: ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੋਇੰਦਵਾਲ ਵਿਖੇ 84 ਪਾਉੜੀਆਂ ਵਾਲੀ ਬਾਉਲੀ ਬਣਵਾ ਲਈ ਤਾਂ ਭੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਨੇ ਗੁਰੂ ਜੀ ਦੀ ਆਗਿਆ ਨਾਲ ਵਿਸਾਖੀ ਵਾਲੇ ਦਿਨ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਵੱਡਾ ਭਾਰੀ ਇਕੱਠ ਸੱਦਿਆ। ਸੰਨ 1919 ਦੀ ਵਿਸਾਖੀ ਵਾਲੇ ਦਿਨ ਜਲ੍ਹਿਆਂ ਵਾਲੇ ਬਾਂਗ ਵਿਚ ਇਕੱਠੇ ਹੋਏ ਨਿਹੱਥੇ ਲੋਕਾਂ ਉਪਰ ਅੰਗਰੇਜ਼ ਹਕੂਮਤ ਦੇ ਜਰਨਲ ਡਾਇਰ ਨੇ ਗੋਲੀਬਾਰੀ ਕਰਕੇ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਜੇਕਰ ਆਰਥਿਕ ਪੱਖ ਦੀ ਗੱਲ ਕਰੀਏ ਤਾਂ ਹਾੜੀ ਦੀ ਫ਼ਸਲ ਆਉਣ ਨਾਲ ਜਿੱਥੇ ਘਰ ਵਿਚ ਸਾਲ ਭਰ ਦੇ ਦਾਣੇ ਆਉਣ ਦੀ ਆਸ ਬੱਝੀ ਜਾਂਦੀ ਹੈ ਉਥੇ ਹੀ ਲੋੜ ਤੋਂ ਵੱਧ ਬਚੀ ਹੋਈ ਕਣਕ ਨੂੰ ਵੇਚ ਕੇ ਕਿਸਾਨ ‘ਤੇ ਕਾਮੇ ਆਪਣੀਆਂ ਆਰਥਿਕ ਲੋੜਾਂ ਦੀ ਪੂਰਤੀ ਕਰ ਲੈਂਦੇ ਹਨ। ਗੱਲ ਵਿਸਾਖੀ ਦੀ ਕਰ ਰਹੇ ਹਾਂ। ਹਰ ਇਕ ਦੇਸੀ ਮਹੀਨਾ ਸੰਗਰਾਂਦ ਤੋਂ ਸ਼ੁਰੂ ਹੁੰਦਾ ਹੈ। ਸੂਰਜ ਦੇ ਹਿਸਾਬ ਨਾਲ ਵਿਸਾਖ ਦਾ ਪਹਿਲਾ ਦਿਨ ਵਿਸਾਖੀ ਦਾ ਦਿਨ ਮੰਨਿਆ ਜਾਂਦਾ ਹੈ। ਸੰਗਰਾਂਦ ਸ਼ਬਦਾ ਦਾ ਅਰਥ ਹੈ ਕਿ ਸੂਰਜ ਦਾ ਇਕ ਰਾਸ਼ੀ ਵਿਚੋਂ ਦੂਸਰੀ ਵਿਚ ਲੰਘਣਾ। ਜੇਕਰ ਰੁੱਤਾਂ ਦੇ ਮੂੰਹ-ਮੁਹਾਂਦਰੇ ਤੋਂ ਦੇਖਿਆ ਜਾਵੇ ਤਾਂ ਵਿਸਾਖੀ ਸਰਦੀ ਦਾ ਅੰਤ ਅਤੇ ਗਰਮੀ ਦੀ ਆਰੰਭ ਵੀ ਮੰਨਿਆ ਜਾਂਦਾ ਹੈ। ਇਸੇ ਲਈ ਜੋ ਮੇਲਿਆਂ ਦਾ ਅਸੀਂ ਵੱਖ-ਵੱਖ ਰੂਪਾਂ ਵਿਚ ਆਨੰਦ ਮਾਣਦੇ ਹਾਂ ਉਹ ਸਭ ਰੁੱਤਾਂ ਅਤੇ ਫ਼ਸਲਾਂ ਦੀ ਬਿਜਾਈ ‘ਤੇ ਕਟਾਈ ਦੇ ਦਿਨਾਂ ਨੂੰ ਮੁੱਖ ਰੱਖ ਕੇ ਹੀ ਲਾਏ ਜਾਂਦੇ ਹਨ।

ਇਸ ਲਈ ਵੈਸਾਖੀ ਰੁੱਤ ਦੀਆਂ ਕਈ ਕਹਾਵਤਾਂ ਵੀ ਹਨ – ਜਿਵੇਂ ਕਿ ਜੱਟਾਂ ਆਈ ਮੇਖ, ਕੱਚੀ ਪੱਕੀ ਨਾ ਵੇਖ,” “ਓ ਜੱਟਾ ਆਈ ਵਿਸਾਖੀ ਕਣਕ ਨੂੰ ਪੈਗੀ ਦਾਤੀ, ” ਜਾਂ ਫਿਰ ਜੱਟਾਂ ਆਈ ਵਿਸਾਖੀ ਕਣਕ ਨੂੰ ਲਾ ਲੈ ਦਾਤੀ,’ ਆਦਿ ਦੀ ਲੋਕ ਉਕਤੀ ਨੂੰ ਮੁੱਖ ਰੱਖ ਕੇ ਤੇਰਾਂ ਅਪ੍ਰੈਲ ਨੂੰ ਕਣਕ ਦੀ ਵਾਢੀ ਦਾ ਢੋਲ ਵੱਜ ਜਾਂਦਾ ਹੈ। ਪੁਰਾਣੇ ਸਮਿਆਂ ਵਿਚ ਹਾੜ੍ਹੀ ਦੀ ਫ਼ਸਲ ਨੂੰ “ਰਾਣੀ ਫ਼ਸਲ” ਦਾ ਦਰਜਾ ਹਾਸਿਲ ਸੀ। ਇਸੇ ਕਰਕੇ ਕਣਕ ਤੇ ਵਿਸਾਖੀ ਜੁੜਵਾਂ ਭੈਣਾਂ ਵਾਂਗ ਹਨ। ਅਪ੍ਰੈਲ ਮਹੀਨੇ ਕਣਕ ਦੀ ਕਟਾਈ ਤੋਂ ਪਹਿਲਾਂ ਦਾਤੀਆਂ ਬਣਾਉਣ ਵਾਲੇ ਮਿਸਤਰੀ ਨਵੀਆਂ ਦਾਤੀਆਂ ਹੱਥੀਂ ਤਿਆਰ ਕਰਨ ਅਤੇ ਪੁਰਾਣੀਆਂ ਛਾਤੀਆਂ ਦੇ ਦੰਦੇ ਕੱਢਣ ਲਈ ਰਾਤ-ਰਾਤ ਭਰ ਲੱਗੇ ਰਹਿੰਦੇ ਅਤੇ ਦੂਸਰੇ ਪਾਸੇ ਪਿੰਡਾਂ ਦੇ ਨਸ਼ਿਆਂ ਤੋਂ ਰਹਿਤ ਸੋਹਣੇ ਛਾਂਟਵੇ ਗੱਭਰੂ ਕਾਮੇ ਚਾਈਂ-ਚਾਈ ਵਾਢੀ ਤੋਂ ਪਹਿਲਾਂ ਕਮਾਨੀ ਦੇ ਲੋਹੇ ਤੋਂ ਬਣੀਆਂ ਦਾਤੀਆਂ ਦੇ ਦਸਤਿਆਂ ਉਪਰ ਪੀਲੇ ਪਿੱਤਲ ਦੇ ਕੋਕਿਆਂ ਦੀ ਮੀਨਾਕਾਰੀ ਸ਼ੁਰੂ ਕਰ ਦਿੰਦੇ ਸਨ। ਉਹਨਾਂ ਸਮਿਆਂ ਵਿਚ ਕਿਰਸਾਨ ਪ੍ਰੀਵਾਰ ਹਾੜ੍ਹੀ ਦੀ ਫ਼ਸਲ ਨੂੰ ਇਕੱਠੀ ਕਰਨ ਦਾ ਸ਼ਗਨ ਖੀਰ-ਕੜਾਹ ਬਣਾ ਕੇ ਮਨਾਉਂਦੇ ਸਨ।

ਕਣਕ ਦੀ ਫ਼ਸਲ ਨੂੰ ਦਾਤੀ ਪਾਉਣ ਤੋਂ ਪਹਿਲਾਂ ਸਰ੍ਹੋਂ ਦੀ ਫ਼ਸਲ ਨੂੰ ਦਾਤੀ ਪਾਈ ਜਾਂਦੀ ਹੈ ਕਿਉਂਕਿ ਜੇਕਰ ਸਰ੍ਹੋਂ ਦੀ ਪੱਕ ਚੁੱਕੀ ਫ਼ਸਲ ਨੂੰ ਦਾਤੀ ਦਾ ਹਚਕੂਲਾ ਪੈ ਜਾਵੇ ਤਾਂ ਸਰ੍ਹੋਂ ਦੀਆਂ ਫਲੀਆਂ ਵਿਚਲੇ ਦਾਣੇ ਧਰਤੀ ਉੱਪਰ ਅਜਾਂਈ ਚਲੇ ਜਾਂਦੇ ਹਨ। ਇਸ ਲਈ ਸਰ੍ਹੋਂ ਨੂੰ ਥੋੜੇ ਜਿਹੇ ਹਰੇਪਣ ਵਿਚ ਹੀ ਵੱਢ ਕੇ ਇਕ ਪੱਕੀ ਤੇ ਸਾਫ਼ ਥਾਂ ਉਪਰ ਰੱਖ ਲਿਆ ਜਾਂਦਾ ਹੈ। ਇਸ ਉਪਰ ਜਾਂ ਘਰ ਦਾ ਰੰਗ ਹਰੇ ਤੋਂ ਸੁਨਹਿਰੀ ਹੋ ਜਾਂਦਾ ਹੈ ਤਾਂ ਸੂਰਜ ਦੀ ਲਾਲੀ ਤੋਂ ਪਹਿਲਾਂ ਕਣਕ ਦੀ ਕਟਾਈ ਸ਼ੁਰੂ ਕਰ ਦਿੰਦੇ ਹਨ। ਖੇਡਾਂ ਵਿਚ ਕੰਮ ਕਰਦੇ ਕਾਮਿਆਂ ਲਈ ਵੱਡੀ ਸਾਰੀ ਚੁਰ (ਚੱਲ) ਉਪਰ ਵੱਡੀ ਸਾਰੀ ਤਵੀ ਉਪਰ ਰੋਟੀਆਂ (ਪ੍ਰਸ਼ਾਦੇ) ਤਿਆਰ ਕੀਤੇ ਜਾਂਦੇ। ਇਸ ਕੰਮ ਵਾਢੀ ਵਾਲ ਘਰ ਗਲੀ ਗੁਆਂਢ ਵੀ ਪੂਰਨ ਰੂਪ ਵਿਚ ਸਾਥ ਦਿੰਦਾ। ਫਿਰ ਦੁਪਹਿਰ ਸਮੇਂ ਕਾਮਿਆਂ ਨੂੰ ਰੋਟੀਆਂ ਦੇ ਨਾਲ ਸ਼ੰਕਰ ਵਿਚ ਦੇਸ਼ੀ ਘਿਓ ਦੀਆਂ ਪਲੀਆਂ ਭਰ-ਭਰ ਕੇ ਪਾਉਂਦੀਆਂ ਮੁਟਿਆਰਾਂ ਦੇ ਧਰਤੀ ਪੈਰ ਨਹੀਂ ਲੱਗਦੇ ਹੁੰਦੇ। ਫਿਰ ਇਹ ਕਾਮੇ ਗੱਭਰੂ ਵੀ ਵਾਢੀ ਵਾਲੇ ਕਿਆਰਿਆਂ ਵਿਚ ਖਾਂਦੀਆਂ ਖੁਰਕਾਂ ਰਾਹੀਂ ਲਲਕਾਰ ਮਾਰ ਕੇ ਇਕ ਦੂਸਰੇ ਨੂੰ ਢਾਡੀ ਛੱਡਣ ਵਿਚ ਲੱਗ ਜਾਂਦੇ ਅਤੇ ਪ੍ਰਕਿਰਿਆ ਸੂਰਜ ਦੇ ਪੂਰਾ ਤਰ੍ਹਾਂ ਨਾਲ ਬੱਦਲਾਂ ਵਿਚ ਗੁੰਮ ਹੋ ਜਾਣ ਤੋਂ ਬਾਅਦ ਤੱਕ ਵੀ ਜਾਰੀ ਰਹਿੰਦਾ।

ਇਸ ਉਪਰੰਤ ਉਲਟਾ ਉਲਟਾ ਕੇ ਰੂਗਾਂ ਨੂੰ ਇਕੱਠੇ ਕਰ ਭਰੇ ਪਾਏ ਜਾਂਦੇ ਤਾਂ ਜੋ ਮੀਂਹ ਕਣੀ ਨਾਲ ਵਾਢੀ ਫ਼ਸਲ ਖ਼ਰਾਬ ਨਾ ਹੋ ਸਕੇ। ਕਈ ਵਾਰ ਤਾਂ ਸਾਂਭ-ਸੰਭਾਈ’ ਦਾ ਇਹ ਕੰਮ ਦੇਰ ਰਾਤ ਤੱਕ ਵੀ ਜਾਰੀ ਰਹਿੰਦਾ ਪਰ ਹਾੜੀ ਹੁਣ ਵੀ ਕੱਢੀ ਜਾਂਦੀ ਹੈ ਪਰ ਹੁਣ ਸ਼ੱਕਰ ਅਤੇ ਦੇਸੀ ਘਿਓ ਦੀ ਥਾਂ ਭੁੱਕੀ,ਸ਼ਰਾਬ ਅਤੇ ਨਸ਼ੇ ਦੀਆਂ ਗਲੀਆਂ ਨੇ ਲੈ ਲਈ ਹੈ। ਹੁਣ ਦਾਤੀ ਦਾ ਥਾਂ ਮਨੁੱਖੀ ਕਾਢ ਕੰਬਾਇਨ ਨੇ ਮੱਲ ਲਈ ਹੈ ਅਤੇ ਵਾਢੀ ਦਾ ਕੰਮ ਸਫ਼ਲਤਾ ਪੂਰਵਕ ਨੇਪਰੇ ਚੜ੍ਹਨ ਮਗਰੋਂ ਵਜਣ ਵਾਲੇ ਨਾਲ ਅੱਗ ਬੇਲੋੜਾ ਅਰਥਹੀਣ ਪੌਪ ਸੰਗੀਤ ਖੜ੍ਹਾ ਹੋ ਗਿਆ ਹੈ ਤੇ ਵਿਸਾਖੀ ਦੇ ਮੇਲਿਆਂ ਦਾ ਹੁਣ ਰਾਜਸੀਕਨ ਅਤੇ ਵਪਾਰੀਕਰਨ ਹੋ ਗਿਆ ਹੈ। “ਦਾਤੀ ਦੇ ਲਵਾਦੇ ਘੁੰਗਰੂ, ਹਾੜੀ ਵੰਦਗੀ ਬਰਾਬਰ ਤੇਰ” ਵਾਲੀ ਗੱਲ ਅਤੇ ਸਾਡੀ ਭਾਈਚਾਰਕ ਸਾਂਝ ਰੱਖਣ ਵਾਲੀ ਦਾਤੀ ਤਾਂ ਹੁਣ ਸਿਰਫ਼ ਛੋਟੇ ਕਿਸਾਨਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਪਰ ਫਿਰ ਵੀ ਮੈਂ ਦੇਸ਼ ਵਾਸੀਆਂ ਨੂੰ ਵਿਸਾਖੀ ਦੀ ਲੱਖ-ਲੱਖ ਵਧਾਈ ਦਿੰਦਾ ਹਾਂ।

ਧੰਨਵਾਦ ਸਹਿਤ
ਬਲਕਾਰ ਸਿੰਘ ਬੰਗੜ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments