Breaking News
Home / Breaking News / ਜੰਮੂ-ਕਸ਼ਮੀਰ ‘ਚ ਫ਼ੌਜ ਵੱਲੋਂ ਜੈਸ਼ ਦਾ ਇਨਾਮੀ ਅਤਿਵਾਦੀ ਖਾਲਿਦ ਢੇਰ

ਜੰਮੂ-ਕਸ਼ਮੀਰ ‘ਚ ਫ਼ੌਜ ਵੱਲੋਂ ਜੈਸ਼ ਦਾ ਇਨਾਮੀ ਅਤਿਵਾਦੀ ਖਾਲਿਦ ਢੇਰ

ਸ੍ਰੀਨਗਰ, 9 ਅਕਤੂਬਰ (ਪੱਤਰ ਪ੍ਰੇਰਕ) : ਉੱਤਰੀ ਕਸ਼ਮੀਰ ਦੇ ਲਾਦੂਰਾ ਖੇਤਰ ‘ਚ ਸੁਰੱਖਿਆ ਬਲਾਂ ਨੂੰ ਉਸ ਸਮੇਂ ਭਾਰੀ ਸਫ਼ਲਤਾ ਮਿਲੀ ਜਦੋਂ ਇਕ ਕਾਰਵਾਈ ਦੌਰਾਨ ਉਨ੍ਹਾਂ ਵੱਲੋਂ ਜੈਸ਼-ਏ-ਮੁਹੰਮਦ ਦੇ ਚੋਟੀ ਦੇ ਅਤਿਵਾਦੀ ਕਮਾਂਡਰ ਉਮਰ ਖਾਲਿਦ ਨੂੰ ਢੇਰ ਕਰ ਦਿੱਤਾ ਗਿਆ। ਸ਼ੌਂਪੀਆ ਇਲਾਕੇ ‘ਚ ਅਜੇ ਵੀ 3-4 ਅਤਿਵਾਦੀਆਂ ਦੇ ਛੁਪੇ ਹੋਣ ਦੀ ਸ਼ੰਕਾ ਹੈ। ਇਥੇ ਅਤਿਵਾਦੀ ਰੁੱਕ-ਰੁੱਕ ਕੇ ਫਾਇਰਿੰਗ ਕਰ ਰਹੇ ਹਨ ਜਿਸ ਦਾ ਸੁਰੱਖਿਆ ਬਲਾਂ ਵੱਲੋਂ ਜਵਾਬ ਦਿੱਤਾ ਜਾ ਰਿਹਾ ਹੈ। ਸੂਬੇ ਦੇ ਪੁਲਿਸ ਦੇ ਡਾਇਰੈਕਟਰ ਜਰਨਲ ਐਸ.ਪੀ. ਵੈਦ ਨੇ ਕਿਹਾ ਹੈ ਕਿ ਸੁਰੱਖਿਆ ਬਲਾਂ ਦੀ ਇਹ ਇਕ ਵੱਡੀ ਸਫ਼ਲਤਾ ਹੈ ਕਿਉਂਕਿ ਮਾਰਿਆ ਗਿਆ ਅਤਿਵਾਦੀ ਉੱਤਰੀ ਕਸ਼ਮੀਰ ਵਿਚ ਸੁਰੱਖਿਆ ਬਲਾਂ ਦੇ ਕੈਂਪਾਂ ‘ਤੇ ਹੋਣ ਵਾਲੇ ਕਈ ਹਮਲਿਆਂ ‘ਚ ਸ਼ਾਮਲ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਵਿਸ਼ੇਸ਼ ਤੌਰ ‘ਤੇ ਪੁਲਿਸ ਮੁਲਾਜ਼ਮਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ। ਪੁਲਿਸ ਮੁਖੀ ਨੇ ਦੱਸਿਆ ਕਿ ਉਹ ਜੰਮੂ-ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਕਾਰਵਾਈ ਸਮੂਹ, ਸਥਾਨਕ ਪੁਲਿਸ, ਸੀ.ਆਰ.ਪੀ.ਐਫ. ਅਤੇ ਫ਼ੌਜ ਦੀ ਸਾਂਝੀ ਕਾਰਵਾਈ ਦੌਰਾਨ ਮਾਰਿਆ ਗਿਆ। ਪੁਲਿਸ ਨੇ ਦੱਸਿਆ ਕਿ ਖਾਲਿਦ ਇਕ ਪਾਕਿਸਤਾਨੀ ਨਾਗਰਿਕ ਸੀ ਅਤੇ ਉਹ ਪਿਛਲੇ 2-3 ਸਾਲ ਤੋਂ ਇਸ ਖੇਤਰ ਵਿਚ ਸਰਗਰਮ ਸੀ। ਉਨ੍ਹਾਂ ਦੱਸਿਆ ਕਿ ਖਾਲਿਦ ‘ਏ++’ ਸ਼੍ਰੇਣੀ ਦਾ ਅਤਿ ਲੋੜੀਂਦਾ ਅਤਿਵਾਦੀ ਸੀ ਅਤੇ ਉਸ ‘ਤੇ 7 ਲੱਖ ਰੁਪਏ ਦਾ ਇਨਾਮ ਵੀ ਸੀ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *