Breaking News
Home / Breaking News / ਗੁਜਰਾਤ ਹਾਈਕੋਰਟ ਨੇ 11 ਦੋਸ਼ੀਆਂ ਦੀ ਫਾਂਸੀ ਨੂੰ ਕੀਤਾ ਉਮਰ ਕੈਦ ‘ਚ ਤਬਦੀਲ

ਗੁਜਰਾਤ ਹਾਈਕੋਰਟ ਨੇ 11 ਦੋਸ਼ੀਆਂ ਦੀ ਫਾਂਸੀ ਨੂੰ ਕੀਤਾ ਉਮਰ ਕੈਦ ‘ਚ ਤਬਦੀਲ

ਨਵੀਂ ਦਿੱਲੀ, 9 ਅਕਤੂਬਰ (ਚੜ੍ਹਦੀਕਲਾ ਬਿਊਰੋ) :  ਗੋਧਰਾ ਕਾਂਡ ਮਾਮਲੇ ‘ਚ ਗੁਜਰਾਤ ਹਾਈਕੋਰਟ ਨੇ ਅੱਜ ਆਪਣਾ ਅਹਿਮ ਫੈਸਲਾ ਸੁਣਾਇਆ ਹੈ। ਐਸ.ਆਈ.ਟੀ ਦੀ ਵਿਸ਼ੇਸ਼ ਅਦਾਲਤ ਨੇ ਇਕ ਮਾਰਚ 2011 ਨੂੰ ਇਸ ਮਾਮਲੇ ‘ਚ 31ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਜਦਕਿ 63 ਨੂੰ ਰਿਹਾਅ ਕਰ ਦਿੱਤਾ ਸੀ। 11 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਗੁਜਰਾਤ ਹਾਈਕੋਰਟ ਨੇ 11 ਦੋਸ਼ੀਆਂ ‘ਤੇ ਫੈਸਲਾ ਬਦਲਦੇ ਹੋਏ ਉਨ੍ਹਾਂ ਦੀ ਫਾਂਸੀ ਨੂੰ ਉਮਰ ਕੈਦ ‘ਚ ਬਦਲ ਦਿੱਤਾ ਹੈ। 27 ਫਰਵਰੀ, 2002 ‘ਚ ਗੁਜਰਾਤ ਦੇ ਗੋਧਰਾ ਸਟੇਸ਼ਨ ਨੇੜੇ ਸਾਬਰਮਤੀ ਐਕਸਪ੍ਰੈਸ ਦੀ ਐਸ-6 ਡੱਬੇ ‘ਚ ਅੱਗ ਲੱਗਾ ਦਿੱਤੀ ਸੀ। ਸਵੇਰੇ 7.57 ਵਜੇ ਹੋਈ ਇਸ ਘਟਨਾ ‘ਚ ਅਯੋਧਿਆ ਤੋਂ ਵਾਪਸ ਆ ਰਹੇ 59 ਕਾਰ ਸੇਵਕਾਂ ਦੀ ਸੜ ਕੇ ਮੌਤ ਹੋ ਗਈ ਸੀ। ਇਸ ਕਾਂਡ ਦੇ ਬਾਅਦ ਪੂਰੇ ਗੁਜਰਾਤ ‘ਚ ਦੰਗੇ ਭੜਕ ਗਏ ਸੀ। ਇਸ ਡੱਬੇ ‘ਚ ਜ਼ਿਆਦਾਤਰ ਅਯੋਧਿਆ ਤੋਂ ਆ ਰਹੇ ਕਾਰ ਸੇਵਕ ਸਨ। 3 ਮਾਰਚ, 2002 ਨੂੰ ਟਰੇਨ ਸਾੜਨ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਲੋਕਾਂ ਖਿਲਾਫ ਅੱਤਵਾਦ ਰੋਕਥਾਮ ਆਰਗੂਮੈਂਟ ਮਤਲਬ ਪੋਟਾ ਲਗਾਇਆ ਗਿਆ,ਜਿਸ ਨੂੰ ਬਾਅਦ ‘ਚ ਹਟਾ ਵੀ ਦਿੱਤਾ ਗਿਆ ਸੀ। 6 ਮਾਰਚ, 2002 ਨੂੰ ਸਰਕਾਰ ਨੇ ਟਰੇਨ ‘ਚ ਅੱਗ ਲਗਾਉਣ ਅਤੇ ਉਸ ਦੇ ਬਾਅਦ ਹੋਏ ਦੰਗਿਆਂ ਦੀ ਜਾਂਚ ਕਰਨ ਲਈ ਇਕ ਕਮਿਸ਼ਨ ਨਿਯੁਕਤ ਕੀਤਾ ਸੀ। 18 ਫਰਵਰੀ, 2003 ਨੂੰ ਇਕ ਵਾਰ ਫਿਰ ਦੋਸ਼ੀਆਂ ਖਿਲਾਫ ਅੱਤਵਾਦ ਸੰਬੰਧੀ ਕਾਨੂੰਨ ਲਗਾ ਦਿੱਤਾ ਗਿਆ। ਸੁਪਰੀਮ ਕੋਰਟ ਨੇ ਇਸ ਮਾਮਲੇ ‘ਚ ਕੋਈ ਵੀ ਨਿਆਇਕ ਸੁਣਵਾਈ ਹੋਣ ‘ਤੇ ਰੋਕ ਲਗਾ ਦਿੱਤੀ ਸੀ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *