Breaking News
Home / India / ਮਮਤਾ ਨੇ ਦੂਜੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਮਮਤਾ ਨੇ ਦੂਜੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਕੋਲਕਾਤਾ, 27 ਮਈ (ਚ.ਨ.ਸ.) : ਰਾਜ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਸੱਤਾ ‘ਚ ਵਾਪਸ ਆਈ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਮਹਾਨਗਰ ਦੇ ਰੇਡ ਰੋਡ ਇਲਾਕੇ ‘ਚ ਆਯੋਜਿਤ ਇਕ ਸ਼ਾਨਦਾਰ ਸਮਾਹੋਰ ‘ਚ ਦੂਜੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਮਮਤਾ ਨੂੰ ਇਸ ਅਹੁਦੇ ਦੀ ਸਹੁੰ ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਨੇ ਦਿਵਾਈ। ਇਸ ਸ਼ਾਨਦਾਰ ਸਮਾਰੋਹ ‘ਚ ਮਮਤਾ ਨੇ ਸਰਕਾਰ ਦੇ ਨਵੇਂ 18 ਚਿਹਰਿਆਂ ਨੂੰ ਸ਼ਾਮਲ ਕੀਤਾ ਹੈ। ਦੂਜੇ ਪਾਸੇ ਸਾਰੇ ਵਿਰੋਧੀ ਧਿਰ ਨੇ ਸੂਬੇ ‘ਚ ਰਾਜਨੀਤਿਕ ਹਿੰਸਾ ਜਾਰੀ ਰਹਿਣ ਦੇ ਦੋਸ਼ ‘ਚ ਸਹੁੰ ਚੁੱਕ ਸਮਾਰੋਹ ਦਾ ਬਾਇਕਾਟ ਕਰਨ ਦਾ ਫੈਸਲਾ ਕੀਤਾ ਸੀ। ਸੂਬੇ ਭਾਜਪਾ ਮੁਖੀ ਦਿਲੀਪ ਘੋਸ਼ ਨੇ ਵੀਰਵਾਰ ਨੂੰ ਕੋਲਕਾਤਾ ‘ਚ ਕਿਹਾ ਸੀ ਕਿ ਪਾਰਟੀ ਉਕਤ ਸਮਾਰੋਹ ਦਾ ਬਾਇਕਾਟ ਕਰੇਗੀ। ਉਨ੍ਹਾਂ ਨੇ ਸਵਾਲ ਕੀਤਾ ਕਿ ਪੂਰੇ ਸੂਬੇ ‘ਚ ਪਾਰਟੀ ਦੇ ਵਰਕਰਾਂ ‘ਤੇ ਲਗਾਤਾਰ ਹਮਲੇ ਹੋ ਰਹੇ ਹਨ। ਅਜਿਹੇ ‘ਚ ਅਸੀਂ ਸਮਾਰੋਹ ‘ਚ ਕਿਵੇਂ ਸ਼ਾਮਲ ਹੋ ਸਕਦੇ ਹਾਂ? ਪਰ ਸੂਬਾ ਭਾਜਪਾ ਸਮਾਰੋਹ ‘ਚ ਕੇਂਦਰ ਸਰਕਾਰ ਵਲੋਂ ਵਿੱਤ ਮੰਤਰੀ ਅਰੁਣ ਜੇਤਲੀ ਮੌਜੂਦ ਸਨ। ਉਨ੍ਹਾਂ ਦੀ ਸਹੁੰ ਚੁੱਕ ਸਮਾਰੋਹ ‘ਚ ਯੂ. ਪੀ. ਦੇ ਸੀ. ਐੱਮ. ਅਖਿਲੇਸ਼ ਯਾਦਵ, ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹਨ। ਬਿਹਾਰ ਦੇ ਸੀ. ਐੱਮ. ਨਿਤੀਸ਼ ਕੁਮਾਰ ਵੀ ਇਸ ਸਮਾਰੋਹ ‘ਚ ਪਹੁੰਚੇ ਹਨ ਜਦੋਂਕਿ ਬਿਹਾਰ ਦੇ ਸਾਬਕਾ ਸੀ. ਐੱਮ. ਲਾਲੂ ਪ੍ਰਸਾਦ ਯਾਦਵ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਸੀ. ਐੱਮ. ਫਾਰੁਕ ਅਬਦੁੱਲਾ ਵੀ ਸ਼ਾਮਲ ਹੋ ਗਏ ਹਨ। ਸਹੁੰ ਗ੍ਰਹਿਣ ਸਮਾਰੋਹ ਲਈ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *