Breaking News
Home / Breaking News / ਮੋਟਰਸਾਈਕਲ ‘ਤੇ ਜਾ ਰਹੇ ਨੌਜਵਾਨ ਦਾ ਕਾਰ ਸਵਾਰਾਂ ਵੱਲੋਂ ਕਤਲ

ਮੋਟਰਸਾਈਕਲ ‘ਤੇ ਜਾ ਰਹੇ ਨੌਜਵਾਨ ਦਾ ਕਾਰ ਸਵਾਰਾਂ ਵੱਲੋਂ ਕਤਲ

ਬਨੂੜ, 6 ਅਕਤੂਬਰ (ਅਮਰਿੰਦਰ ਸਿੰਘ) :ਨੇੜਲੇ ਪਿੰਡ ਸਲੇਮਪੁਰ ਨੰਗਲ ਦੇ ਜਤਿੰਦਰ ਸਿੰਘ ਨਾਮੀਂ ਨੌਜਵਾਨ ਦਾ ਪਿੰਡ ਦੇ ਹੀ ਕੁੱਝ ਨੌਜਵਾਨਾਂ ਨੇ ਕਤਲ ਕਰ ਦਿੱਤਾ। ਥਾਣਾ ਬਨੂੜ ਦੀ ਪੁਲਿਸ ਨੇ ਇੱਕ ਮਹਿਲਾ ਸਮੇਤ ਛੇ ਨੌਜਵਾਨਾਂ ਉੱਤੇ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ।  ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਦੇ ਪਿਤਾ ਜਰਨੈਲ ਸਿੰਘ ਤੇ ਪਿੰਡ ਦੇ ਹੀ ਇੱਕ ਹੋਰ ਵਸਨੀਕ ਮਹਿੰਦਰ ਸਿੰਘ ਦਾ ਕੱਲ੍ਹ ਖੇਤ ਵਿੱਚ ਪਸ਼ੂਆਂ ਨੂੰ ਵੜ੍ਹਨ ਤੋਂ ਲੈਕੇ ਝਗੜਾ ਹੋ ਗਿਆ ਸੀ। ਪਿੰਡ ਦੇ ਮੋਹਤਬਰਾਂ ਵੱਲੋਂ ਉਨ੍ਹਾਂ ਦਾ ਫ਼ੈਸਲਾ ਕਰਾ ਦਿੱਤਾ ਗਿਆ ਸੀ। ਮ੍ਰਿਤਕ ਦੇ ਚਚੇਰੇ ਭਰਾ ਮੰਗਾ ਰਾਮ ਨੇ ਪੁਲਿਸ ਨੂੰ ਲਿਖਾਏ ਬਿਆਨਾਂ ਵਿੱਚ ਆਖਿਆ ਕਿ ਉਸਦੇ ਭਰਾ ਦੀ ਅੱਜ ਮਹਿੰਦਰ ਸਿੰਘ ਦੇ ਪੁੱਤਰਾਂ ਤੇ ਦੋਸਤਾਂ ਨੇ ਪਿੰਡ ਵਿੱਚ ਕੁੱਟਮਾਰ ਕੀਤੀ ਸੀ। ਉਹ ਇਸ ਮਾਮਲੇ ਸਬੰਧੀ ਥਾਣਾ ਬਨੂੜ ਵਿਖੇ ਸ਼ਿਕਾਇਤ ਦੇਣ ਆ ਰਿਹਾ ਸੀ ਕਿ ਸਬੰਧਿਤ ਵਿਅਕਤੀਆਂ ਨੇ ਰਾਹ ਵਿੱਚ ਹੀ ਉਸਦਾ ਕਤਲ ਕਰ ਦਿੱਤਾ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *